'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

15 March 2020

                             ਗਜ਼ਲ
ਜਾਂਦਾ ਜਾਂਦਾ ਰਾਹੀ ਕੋਈ ਤਾਂ ਗੱਲ ਪਤੇ ਦੀ ਕਹਿ ਜਾਂਦਾ  
ਦਿਲਬਰ ਵਿਰਲਾ ਮਿਲਦਾ ਐਸਾ ਕੱਡ ਕਲੇਜਾ ਲੈ ਜਾਂਦਾ

ਮਿਠੀ ਮਿਠੀ ਪੀੜ ਪਰਾਈ ਸਾਥੋਂ ਛੱਡਿਆਂ ਛੱਡ ਨਾਂ ਹੋਵੇ
ਹਰ ਰੁਤੇ ਜੋਬਨ ਚੜਦਾ ਪਰ ਅੱਖਾਂ ਰਾਹੀਂ ਵਹਿ ਜਾਂਦਾ

ਲੈ ਅੱਜ ਤੋਂ ਅਸਾਂ ਤੈਨੂੰ ਉਕਾ ਭੁਲ ਜਾਣ ਦੀ ਸੌਂਹਿ ਖਾਦੀ
ਵਿਰਲਾ ਹੁੰਦਾ ਸਾਡੇ ਵਰਗਾ ਸੱਟ ਇਸ਼ਕ ਦੀ ਸਹਿ ਜਾਦਾ

 ਬੇਗਰਜ਼ ਸਾਂਝ ਬਣਾਈ ਅਸਾਂ ਉਹ ਵੀ ਤੋੜ ਨਿਭਾਈ ਨਾ
ਨਿਮੋਸ਼ੀ ਹੁੰਦੀ ਸਾਡੀ ਕਿਨੀ ਜੇ ਕੰਮ ਤੇਰੇ ਨਾਲ ਪੈ ਜਾਂਦਾ

ਕਿਸ ਭੁਲੇਖੇ ਬੈਠੇ ਰਹੀਏ ਆਸਾਂ ਟੁਟੀਆਂ ਰੀਝਾਂ ਮੁਕੀਆਂ
ਇਸ ਜਵਾਨੀ ਪਿਛੋਂ 'ਥਿਦ 'ਦੱਸ ਬਾਕੀ ਕੀ ਹੈ ਰਹਿ ਜਾਂਦਾ

ਇੰਜ: ਜੋਗਿੰਦਰ ਸਿੰਘ "ਥਿੰਦ"
                  (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ