ਗਜ਼ਲ
ਫਿਰਦਾ ਰਿਹਾ ਹਾਂ ਮੈਂ ਮਾਰਾ ਮਾਰਾ ਤੇਰੇ ਸ਼ਹਿਰ ਅੰਦਰ
ਮੁਸ਼ਕੱਲ ਹੋ ਗਿਆ ਹੈ ਹੁਣ ਗੁਜ਼ਾਰਾ ਤੇਰੇ ਸ਼ਹਿਰ ਅੰਦਰ
ਜਿਹੜਾ ਵੀ ਮਿਲਿਆ ਮੈਨੂੰ ਓਪਰਾ ਹੀ ਮਿਲਿਆ ਸਜਨਾਂ
ਇਕ ਦਿਲ ਨਹੀ ਮਿਲਿਆ ਉਧਾਰਾ ਤੇਰੇ ਸ਼ਹਿਰ ਅੰਦਰ
ਜਾਂਦਾ ਜਾਂਦਾ ਲੰਘ ਰਿਹਾ ਸੀ ਭੁਲ ਕੇ ਏਧਰ ਆ ਵੜਿਆ
ਲੋਕੀਂ ਆਖਣ ਫਿਰਦਾ ਕੌਣ ਅਵਾਰਾ ਤੇਰੇ ਸ਼ਹਿਰ ਅੰਦਰ
ਗਲੀਆਂ ਸੁਣੀਆਂ ਸੜਕਾਂ ਸੁਣੀਆਂ ਸੁਣੇ ਨੇ ਬਾਗ ਬਗੀਚੇ
ਅਲੋਕਾਰ ਹੀ ਵੇਖਿਆ ਆ ਨਿਜ਼ਾਰਾ ਤੇਰੇ ਸ਼ਹਿਰ ਅੰਦਰ
ਸਿਫਤਾਂ ਬਹੁਤ ਹੀ ਸੀ ਸੁਣੀਆਂ ਏਧਰ ਆਓਣ ਤੋਂ ਪਹਿਲਾਂ
ਕਮਾਈ ਸਾਰੀ ਇਜ਼ਤ ਹੀ ਅੱਜ ਹਾਰਾ ਤਰੇ ਸ਼ਹਿਰ ਅੰਦਰ
'ਥਿੰਦ'ਤੇਰੇ ਘਰ ਦਾ ਸਿਰਨਾਵਾਂ ਹੀ ਜਦੋਂ ਪੁਛਿਆ ਕਿਸੇ ਕੋਲੋਂ
ਇਹਣਾਂ ਕਿਵੇਂ ਮੇਰਾ ਹੁਲੀਆ ਵਿਗਾੜਾ ਤੇਰੇ ਸ਼ਹਿਰ ਅੰਦਰ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ )

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ