'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

05 April 2020

                               ਗਜ਼ਲ
ਅਸਮਾਂਨੀ ਭਾਂਬੜ ਮੱਚ ਗਏ ਧਰਤੀ ਹੋਈ ਲਹੂ ਲੁਹਾਂਣ
ਹਰ ਥਾਂ ਵੇਖੋ ਅੱਗਾਂ ਲੱਗੀਆਂ ਅੱਜ ਦਿਨ ਨੇ ਜਮੀਂ ਸ਼ਾਮ

ਧੁਆਖੇ ਪਰਛਾਵੇਂ ਲੱਮੀਆਂ ਕਰ ਕਰ ਬਾਹਾਂ ਕੁਰਲਾਂਣ
ਹਿਜਰਾਂ ਭਿਨੀ ਤੇ ਬੋਲੀ ਰਾਤ ਸ਼ਾਮਾਂ ਲਾਈ ਮੇਰੇ ਨਾਮ

ਕੋਈ ਬਾਂਹ ਨਹੀ ਫੜਦਾ ਆ ਵੇਖੋ ਆਪੋ ਧਾਪੀ ਅੰਦਰ
ਵਾ ਵਿਰੋਲੇ ਘੇਰਿਆ ਇਕ ਦੂਜੇ ਦੀ ਨਹੀਂ ਰਹੀ ਪਛਾਣ

ਪਰਲੋ ਲੱਗੇ ਹੁਣ ਆ ਗਈ ਸਹਿਮੇ ਪਏ ਨੇ ਸਾਰੇ ਲੋਕ
ਤੜਪ ਤੜਪ ਡਿਗ ਰਹੇ ਕਈ ਘਰ ਬੁਡੇ ਅਤੇ ਜੁਵਾਂਣ

 ਦੀਨ ਦੁਣੀਆਂ ਦਿਆ ਮਾਲਕਾ ਬਾਂਹ ਫੱੜ ਲੈ ਆ ਕੇ ਤੂੰ
ਸੱਭੇ ਲੱਭਣ ਆਸਰੇ ਤੇ ਘਰ ਬੈਠੈ ਅਪਣਾਂ ਰੱਬ ਧਿਆਣ

"ਥਿੰਦ"ਗੱਲੀਆਂ ਹੋਇਆਂ ਸੁਣੀਆਂ ਅੰਦਰ ਡੱਕੇ ਨੇ ਲੋਕ
ਕੋਈ ਵਾਤ ਨਾਂ ਪੁਛਦਾ ਆ ਲੀਡਰ ਸੁਤੇ ਲੱਮੀਆਂ ਤਾਂਣ

                              ਇੰਜ: ਜੋਗਿੰਦਰ ਸੀੰਘ "ਥਿੰਦ"
                                                  (ਸਿਡਨੀ)

 

  

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ