'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

06 April 2020

                                  ਗਜ਼ਲ
ਇਕ ਦਰਦ ਡੁਲਿਆ ਮਿਲ ਪਿਆ ਝੱਟ ਝੋਲੀ ਲਿਆ ਬੰਨ
ਨਾਲ ਸ਼ੌਕ ਦੇ ਆਪ ਪਾਲਿਆ ਖਬਰ ਨਾ ਹੋਈ ਕਨੋ ਕਨ

ਉਸ ਕੰਢੇ ਲਾਗੇ ਸਾਗਰਾਂ ਜਾ ਕਣ ਕਣ ਲਿਆ ਹੁਣ ਛਾਣ
ਇਕ ਮੋਤੀ ਝੋਲੀ ਪੈ ਗਿਆ ਤੇ ਮਨ੍ ਹੋਇਆ ਏ ਧਂਨੋ ਧੰਨ

ਹਥੇਲੀ ਉਤੇ ਰੱਖ ਕੇ ਮਾਂਜਿਆ ਫਿਰ ਕੀਤਾ ਸੂਰਜ ਵੱਲ
ਕਈ ਰਿਸ਼ਮਾਂ ਉਦੋਂ ਫੁਟੀਆਂ ਤੇ ਰੰਗ ਨਿਕਲੇ ਵੱਨ ਸੁਵੱਨ

ਦਰਵਾਜਾ ਖੁਲਾ ਸਵਰਗ ਦਾ ਓਥੇ ਬੈਠੇ ਕਈ ਦਰਵੇਸ਼
ਚਾਰੇ ਪਾਸੇ ਵਰਤੀ ਸ਼ਾਂਤੀ ਮਨ੍ਹ ਹੋਇਆ ਬੜਾ ਪਰਸੰਨ

"ਥਿੰਦ"ਇਕ ਦਰਦ ਕਿਸੇ ਦਾ ਬੰਨ ਕੇ ਕੀ ਕੁਛ ਲਿਆ ਪਾ
ਚਿਰਾਂ ਤੱਕ ਯਾਦ ਕਰੋਗੇ ਇਹਦਾ ਨਸ਼ਾ ਰਹੇਗਾ  ਹਰਦੱਮ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                   (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ