ਗਜ਼ਲ ( 27)----Book B
ਪਰਛਾਵੇਂ ਢਲ ਗੲੈ ਹੁਣ ਤਰਕਾਲਾਂ ਆਈਆਂ ਨੇ
ਪੰਛੀ ਮੁੜੇ ਘਰਾਂ ਨੂੰ ਪਰਤੀਆਂ ਮੱਝਾਂ ਗਾਈਆਂ ਨੇ
ਕੁਦਰੱਤ ਦੇ ਰੰਗ ਨਿਆਰੇ ਥੌਹ ਪਤਾ ਨਾ ਪਾਇਆ
ਕੱਦੀ ਠੰਡ ਬਰਫ ਜਮਾਵੇ ਜਾਂ ਲੂਆਂ ਵਿਗਾਈਆਂ ਨੇ
ਦੁਣੀਆਂ ਦੇ ਹਰ ਕੋਨੇ ਵੱਖਰੀਆਂ ਵੱਖਰੀਆਂ ਨਸਲਾਂ
ਪਰ ਰੱਬ ਨੇ ਸਾਰੇ ਇਕੋ ਜਿਹੀਆਂ ਰੂਹਾਂ ਬਨਾਈਆਂ ਨੇ
ਆਖਰ ਸੱਭ ਨੇ ਮੁਕਨਾ ਅੱਜ ਤੱਕ ਕੋਈ ਨਾ ਟਿਕਿਆ
ਨਾਢੂ ਖਾਂ ਸੀ ਅੱਖਵਾਾਂਦੇ ਮਿਟ ਗੲੈ ਪਾ ਦੁਹਾਈਆਂ ਨੇ
ਹੈ ਵੇਲਾ ਅੱਜੇ ਵੀ ਬੱਖਸ਼ਾ ਲਾ ਪਾਪ ਜਿਹੜੇ ਨੇ ਕੀਤੇ
"ਥਿੰਦ''ਹੁਣ ਤਾਂ ਬੱਸ ਘੜੀਆਂ ਮੁਕਨ ਨੂੰ ਆਈਆਂ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ