ਗਜ਼ਲ 28
ਹੁਣ ਸੋਚਦੇ ਹਾਂ ਕਿਵੇਂ ਉਤਾਰਾਂ ਤੇਰੀਆਂ ਮਿਹਰਬਾਨੀਆਂ
ਬਖਸ਼ ਦਿਓ ਅਸਾਂ ਤਾਂ ਕੀਤੀਆਂ ਨੇ ਬਹੁਤ ਨਾਦਾਨੀਆਂ
ਤੁਸੀ ਤਾਂ ਅਪਣੇ ਹੋ ਗੈਰ ਨਹੀਂ ਗੈਰ ਵੀ ਤਾਂ ਬਖਸ਼ ਦੇਂਦੇ
ਅੱਗਲੇ ਜਨਮ ਮਿਲੇ ਤਾਂ ਫਿਰ ਪੂਰੀਆਂ ਕਰਾਂਗੇ ਹਾਨੀਆਂ
ਕਿਨਾਂ ਓਖਾ ਏ ਚਂੰਨ ਸਤਾਰਿਆਂ ਤੋਂ ਉਤਰ ਥੱਲੇ ਆਓਣਾ
ਦਿਲ ਵਿਚ ਹੋਵੇ ਖਿਚ ਫਿਰ ਔਖੀਆਂ ਨਹੀਂ ਕੁਰਬਾਨੀਆਂ
ਸੌ ਪਾਪ ਕਰਕੇ ਜੇ ਤਨੋਂ ਮਨੌਂ ਕੋਈ ਵੀ ਇਕ ਪੁਨ ਕਰਲੌ
ਧਰਮਰਾਜ ਵੀ ਸੁਟ ਦੇਵੇ ਸ਼ਮਕਾਂ ਜਿਹੜੀਆਂ ਤਾਨੀਆਂ
"ਥਿੰਦ" ਮਨ ਵਿਚ ਸਦਾ ਰੱਖ ਨਾਓਂ ਸੱਚੇ ਪਾਤਸ਼ਾਹ ਦਾ
ਔਖੀ ਵੇਲੇ ਓਹੀ ਸਾਂਭ ਦਾ ਏ ਕੀਤੀਆਂ ਹੋਣ ਜੋ ਘਾਣੀਆਂ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ