'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

03 January 2021

                         ਗਜ਼ਲ                                         29

ਸਾਗਰ ਦੀਆਂ ਲਹਿਰਾਂ ਮਿਨਣਾਂ ਤੇ ਤਾਰਿਆਂ ਨੂੰ ਗਿਨਣਾ ਇਕ ਬਰਾਬਰ

ਕੋਲਿਆ ਨੁੁੂੰ ਫੜਨਾਂ ਖੇਡਨਾ ਤੇ ਫਿਰ ਮੂਂੰਹ ਵਿਚ ਧਰਣਾਂ  ਇਕ ਬਰਾਬਰ


ਚੁਪ ਕੀਤੇ ਦਿਲ 'ਚ ਵਸਨਾ ਘੁਟ ਘੁਟ ਕੇ ਜੀਣਾ ਅਤੇ ਆਖਰ ਮਰ ਜਾਣਾ 

ਇਹ ਤਾਂ ਇਕ ਰੀਤ ਬਣੀ ਏ ਚਖਨਾਂ ਤੇ ਚੱਖ ਚੱਖ ਰੱਖਨਾਂ ਇਕ ਬਰਾਬਰ


ਬੜੇ ਬੜੇ ਜੋੇਧੇ ਹੋਕੇ  ਗੁਜਰ ਗੲੈ ਤੇ ਉਹਨਾਂ ਦਾ ਨਾਂ ਨਾਮ ਨਿਸ਼ਾਨ ਰਿਹਾ 

 ਜੋ ਉਜੜੇ ਵਿਹੜੇ ਨੇ ਕਦੀ ਉਹਣਾ ਦਾ ਹੱਸਣਾਂ ਵੱਸਣਾ ਇਕ ਬਰਾਬਰ


ਕਦੀ ਇਹਨਾਂ ਮਹਿਲਾਂ ਵਿਚ ਹਮੇਸ਼ਾਂ ਕਿਕਲੀਆਂ ਪੈੰਦੀਆਂ ਰਹਿੰਦੀਆਂ ਸੀ

ਅੱਜ ਸਾਰੇ ਖਾਲੀ ਹੋ ਗੲੈ ਕੀ ਏ ਲਿਖਣਾਂ ਤੇ ਕੀ ਏ ਦਸਣਾ ਇਕ ਬਰਾਬਰ


ਕਹਾਣੀਆਂ ਲੱਮੀਆਂ ਬਣੀਆਂ ਤੇ ਲੋਕੀ ਬਾਤਾਂ ਪਾਓਂਦੇ ਨੇ ਬਹਿਕਾਂ ਅੰਦਰ

"ਥਿੰਦ"ਗੁਜ਼ਰੇ ਪੱਲ ਨਾ ਮੁੜਦੇ ਉਹਨਾਂ ਨੂੰ ਰੋਣਾਂ ਜਾਂ ਹਸਨਾਂ ਇਕ ਬਰਾਬਰ

                                                   ਇੰਜ:ਜੋਗਿੰਦਰ ਸਿੰਘ "ਥਿੰਦ"

                                                                            (ਸਿਡਨੀ)




No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ