ਗਜ਼ਲ (30)
ਵੇਖ ਕਿਸਾਨਾਂ ਤੇਰੀ ਹਾਲਤ ਅਥੱਰੂ ਵੀ ਮੁਕ ਗਏ ਨੇ
ਹੌਕੇ ਆ ਆ ਮਰ ਗੲੈ ਹਾਸੇ ਦੰਦਾਂ ਵਿਚ ਰੁਕ ਗਏ ਨੇ
ਬੇਸ਼ਰਮ ਜ਼ਾਲਮ ਦੇ ਕੰਂਨ ਤੇ ਉਕਾ ਜੂੰ ਨਹੀਂ ਸਰਕੀ
ਸਬਰ ਸੰਤੋਖ ਅਜਮਾਓੁਂਦਾ ਉਹ ਸਮਝੇ ਝੁਕ ਗਏ ਨੇ
ਸੌਣ ਹਾੜ ਦੀਆਂ ਧੁਪਾਂ ਪੋਹ ਮਾਘ ਦੀਆਂ ਠੰਡਾਂ ਝੱਲ
ਸਿਰੜ ਹੱਦਾਂ ਤੇ ਪਹੁੰਚਾ ਆਖਰੀ ਕਿਲ ਠੁਕ ਗਏ ਨੇ
ਹੌਸਲਾ ਛੱਡਿਆ ਹੁਣ ਤਾਂ ਜੱਗ ਹਸਾਈ ਹੋ ਜਾਵੇਗੀ
ਜੇਰਾ ਤੇਰਾ ਵੇਖ ਤੇਰੇ ਵੈਰੀ ਤਾਂ ਕਿਧਰੇ ਲੁਕ ਗੲੈ ਨੇ
ਬੱਲੇ ਬੱਲੇ ਹੋ ਗਈ ਤੇਰੀ ਸਾਰੀ ਦੁਨੀਆਂ ਹੋ ਗਈ ਦੰਗ
ਵੈਰੀ ਮੂੰਹ ਵਿਚ ਉੰਗਲ ਪਾ ਸੋਚਣ ਕਿਥੋਂ ਉਕ ਗਏ ਨੇੈ
ਦਿਲ ਦੀਆਂ ਗੱਲਾਂ ਵੇਖੋ ਸਾਡੀਆਂ ਦਿਲ ਵਿਚ ਰਹੀਆਂ
"ਥਿੰਦ"ਬੈਠ ਕੇ ਸੋਚੋ ਬੂਹੇ ਆਖਰ ਕਿਓੁਂ ਢੁਕ ਗਏ ਨੇ
ਇੰਜ: ਜੋਗਿੰਦਰ ਸਿੰਘ "ਥੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ