ਗਜ਼ਲ 31
ਕੌਣ ਸੀ ਉਹ ਜੋ ਆਕੇ ਅੱਗ ਲਗਾ ਕੇ ਚਲਾ ਗਿਆ
ਵੇਖਦੇ ਰਹਿ ਗਏ ਤੇ ਉਹ ਤੜਪਾ ਕੇ ਚਲਾ ਗਿਆ
ਸੋਚਦੇ ਸੀ ਕਿ ਦੂਰ ਤੱਕ ਦਾ ਲੰਮਾਂ ਸਾਥ ਰਹਿਸੀ
ਪਰ ਉਹ ਲੰਮੀਆਂ ਸੋਚਾਂ 'ਚ ਪਾ ਕੇ ਚਲਾ ਗਿਆ
ਐਂਵੇ ਭੁਲ ਕੇ ਤਾਂ ਅਸੀਂ ਉਹਦਾ ਇਤਬਾਰ ਕੀਤਾ
ਉਹ ਭੈੜਾ ਬਰੂਹਾਂ ਤਕ ਹੀ ਆ ਕੇ ਚਲਾ ਗਿਆ
ਸਾਰੀ ਉਮਰ ਤਾਂ ਉਡੀਕਦੇ ਉਡੀਕਦੇ ਕੱਟ ਛੱਡੀ
ਮੇਰਾ ਜਿਨਾਜ਼ਾ ਵੇਖ ਮੂੰਹ ਘੁਮਾ ਕੇ ਚਲਾ ਗਿਆ
ਦਾਸਤਾਂ ਮੇਰੀ ਤਾਂ ਬਹਿਕਾਂ ਵਿਚ ਵੀ ਸੁਣੀ ਜਾਸੀ
ਉਹ ਮੇਰੀ ਡੁਬਦੀ ਬੇੜੀ ਕੰਢੇ ਲਾ ਕੇ ਚਲਾ ਗਿਆ
"ਥਿੰਦ" ਕੋਈ ਅਲ਼ੋਕਾਰ ਰੱਬ ਦਾ ਬੰਦਾ ਸੀ ਉਹ
ਮੇਰੇ ਲਈ ਜੋ ਅਪਣਾ ਆਪ ਗਵਾ ਕੇ ਚਲਾ ਗਿਆ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ