ਗਜ਼ਲ 41
ਵੇਖ ਮੇਰੇ ਵਤਨ ਦੀ ਹਾਲਤ ਕਿਨੀ ਵਿਗੜ ਗਈ
ਅਥਰੂ ਰਹੇ ਨਹੀ ਬਾਕੀ ਤੇ ਚਮੜੀ ਸੁਕੜ ਗਈੇ
ਘਰ ਘਰ ਭਾਂਬੜ ਮੱਚਦੇ ਸੱਭ ਦੇ ਹਨ ਸੁਕੇ ਸਾਹਿ
ਲੱਗਦਾ ਪਰਲੋ ਆਗਈ ਤੇ ਕਿਸਮਤ ਉਖੜ ਗਈ
ਹਰ ਕੋਈ ਅਪਣੇ ਮੱਥੇ ਹੱਥ ਮਾਰ ਕੁਰਲਾ ਰਿਹਾ
ਔਕੜ ਬਣ ਗਈ ਸੱਭ ਨੂੰ ਤੇ ਸੀਨ ਉਦੜ ਗਈ
ਭਾਈ ਚਾਰਾ ਵੱਧ ਗਿਆ ਤੇ ਦੁਖਾਂ ਦੀ ਸਾਂਝ ਪਈ
ਰਲ ਮਿਲ ਸੱਭੇ ਕਾਜ ਸਵਾਰਦੇ ਜੂਨ ਸੁਧਰ ਗਈ
ਅਜੇ ਲਗੂ ਸਮਾਂ ਬਹਾਰ ਨੂੰ ਤੇ ਫੁਲ ਵੀ ਖਿੜਨਗੇ
ਸਾੜ ਸੱਭੇ ਔਕੜਾਂ ਤੇ ਵੇਖਣ ਅੱਗ ਕਿਧਰ ਗਈ
ਮੇਰੇ ਵਤਨ ਦੇ ਲੋਕੋ ਸੋਚੋ ਤੇ ਅੱਜੇ ਵੀ ਸੰਭਲ ਜਾਓ
'ਥਿੰਦ'ਸੋਚਣਾ ਵੇਖਣਾ ਉਧਰ ਹਵਾ ਜਿਧਰ ਗੇਈ
ਇੰਜ:ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ