42--- ਗੀਤ
ਚੰਂਨ ਜਿਹਾ ਮੁਖੜਾ
ਤੇ ਨੂਰਦਾ ਦਾ ਕਮਾਲ ਏ
ਪੰਛੀ ਡਿਗ ਡਿਗ ਪੈੰਦੇ
ਚੜਦੀ ਜਵਾਨੀ ਬੇਮਸਾਲ ਏ
ਜਿਥੋਂ ਲੰਘੇ ਸਾਰੇ ਫੰਡੇ
ਅਨੋਖੀ ਲਹਿਰ ਦਾ ਕਮਾਲ ਏ
ਸੱਜਨਾਂ ਸਾਂਭ ਸਾਂਭ ਰੱਖ ਇਹਨੂੰ
ਕੋਈ ਐਵੇਂ ਜਾਵੇ ਨਾਂ ਚੱਖ ਇਹਨੂੰ
ਇਸ ਖਜ਼ਾਨੇ ਦੀ ਧਮਾਲ ਏ
ਅਨੋਖੀ ਲਹਿਰ ਦਾ ਕਮਾਲ ਏ
ਕੋਈ ਘੋੜੀ ਚੜ ਆਵੇਗਾ
ਅਪਣਾ ਬਣਾ ਲੈ ਜਾਵੇਗਾਂ
ਸੋਚ ਸੋਚ ਸ਼ੀਸ਼ੇ ਅੱਗੇ ਵਾਹੁੰਦੀ ਵਾਲ ਏਂ
ਹਾਨਣਾਂ ਦੇ ਨਾਲ ਨੱਚਦੀ
ਬਹੁਤ ਸੋਹਣੀ ਤੂੰ ਫੱਬਦੀ
ਧਰਤੀ ਕੰਬੇ ਤੇ ਲੱਗਦਾ ਭੁਚਾਲ ਏ
ਬਾਬਲ ਤੇ ਵੀਰ ਡੋਲੀ 'ਚ ਬਠਾਉੰਗੇ
ਕੁਹਾਰ ਫਿਰ ਡੋਲੀ ਨੂੰ ੳਠਾਉੰਗੇ
ਦਿਲ ਵਿਚ ਸੌ ਸੌ ਉਠਦੇ ਉਬਾਲ ਏ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ