ਗਜ਼ਲ------43
ਗ਼ਜ਼ਲ
ਰਾਤਾਂ ਦੀ ਨੀਂਦ ਉਡਾ ਕੇ ਚਲੇ ਗਏ
ਦੋ ਪਲ ਮੇਰੇ ਪਾਸ ਆ ਕੇ ਚਲੇ ਗਏ
ਆਉਣ ਨੂੰ ਹੁਣ ਵੀ ਆਉਂਦੇ ਨੇ ਉਹ
ਹਰ ਵਾਰ ਅੱਖ ਬਚਾ ਕੇ ਚਲੇ ਗਏ
ਭੁੱਲ ਗਏ ਨੇ ਬਚਪਨ ਦੀਆਂ ਗੱਲਾਂ
ਬਦਲੇ ਹੋਏ ਰੰਗ ਵਿਖਾ ਕੇ ਚਲੇ ਗਏ
ਯਾਦ ਕਰਦੇ ਹੋਣਗੇ ਬੀਤੀਆਂ ਗੱਲਾਂ
ਫੜੀ ਸੀ ਜੋ ਬਾਂਹ ਛੁਡਾ ਕੇ ਚਲੇ ਗਏ
ਮੁੜ ਮੁੜ ਕੇ ਵੇਖਣਾ ਆਦਤ ਉਹਦੀ
ਅਜ ਤਾਂ ਮੂੰਹ ਭੈੜਾ ਬਣਾ ਕੇ ਚਲੇ ਗਏ
ਸ਼ਾਇਦ ਤੇਰਾ ਵੀ ਕੁਝ ਕਸੂਰ ਹੋਸੀ
‘ਥਿੰਦ’ ਕਿਉਂ ਲਾਰਾ ਲਾ ਕੇ ਚਲੇ ਗਏ
ਇੰਜ: ਜੋਗਿੰਦਰ ਸਿੰਘ ‘ਥਿੰਦ’
( ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ