ਗ਼ਜ਼ਲ 66
ਮੇਰੀਆਂ ਗ਼ਜ਼ਲਾਂ ਬਣੀਆਂ ਸੋਚਾਂ ਦੇ ਸਿਰਨਾਂਵੇਂ
ਮੇਰੇ ਲੋਕ ਗੀਤ ਵੇਖੋ ਬਣ ਗਏ ਮੇਰੇ ਪਰਛਾਵੇਂ
ਅੱਖਾਂ ਮੀਟ ਕੇ ਦਿਨੇ ਵੀ ਵੇਖੀਏ ਹਾਜ਼ਰ ਨਾਜ਼ਰ
ਸੁਪਨਿਆ ਵਿਚ ਆਕੇ ਬਣੇ ਮਹਿਲ ਵੀ ਢਾਹਿਵੇਂ
ਬੜੇ ਸਿਆਣੇਂ ਆਕੇ ਰੋਜ਼ ਹੀ ਮੈਨੂੰ ਦੇਣ ਸਿਲਾਹਾਂ
ਪਰ ਫਿਰ ਵੀ ਰਹਿ ਨਾਂ ਹੁੰਦਾ ਗੁੰਗਰੂ ਜਦੋਂ ਛੰਕਾਵੇਂ
ਬੁਲਬਲਾ ਬਣ ਤਰਦੀ ਦਿਸੇਂ ਸਮੁੰਦਰਾਂ ਦੀ ਹਿਕ ਤੇ
ਚਮੱਕ ਝੱਲ ਨਹੀਂ ਹੁੰਦੀ ਇਹ ਸੁੰਦਰ ਕਿਵੇ ਬਣਾਵੇਂ
ਮੈਂ ਵਾਰੀ ਤੈਥੌਂ ਹੁਣ ਤਾਂ ਹੋ ਗਿਆ ਬਲਹਾਰੀ ਤੈਥੋਂ
ਮੇਰੇ ਹੁਨਰ ਤੇਰੇ ਦਿਤੇ ਟੰਗ ਦੇ ਜਿਥੇ ਮਰਜ਼ੀ ਭਾਵੇਂ
ਮੇਰੇ ਸਿਰਨਾਵੇਂ ਤੇਰੇ ਤੇਰੇ ਸਿਰਨਾਵੇਂ ਬਣ ਗਏ ਨੇ ਮੇਰੇ
ਮੇਰੀਆਂ ਆਸਾਂ ਤੇਰੀਆਂ ਆਸਾਂ ਮੇਰੇ ਹੱਥ ਤੇਰੇ ਝਾਵੈਂ
ਸੱਤ ਜਨੱਮਾਂ ਦਾ ਤੇਰਾ ਮੇਰਾ ਪੱਕਾ ਵਾਹਿਦਾ ਹੋਇਆ
ਮੈਂ ਤੇਰੇ ਲਈ ਤੂੰ ਮੇਰੇ ਲਈ ਧੁਪੇ ਰੱਖੇਂ ਯਾ ਰਖੇਂ ਛਾਂਵੇਂ
ਮੈਨੂੰ ਲੱਗੇ ਮੇਰੇ ਉਤੇ ਹੁਣ ਮਿਹਰ ਕਰਤਾਰ ਦੀ ਹੋਈ
"ਥਿੰਦ" ਨੇ ਤਾਂ ਭਰੋਸਾ ਕੀਤਾ ਡੋਬੇਂ ਜਾਂ ਪਾਰ ਲਗਾਵੇਂ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ