ਗ਼ਜ਼ਲ 69
ਅੱਖਾਂ ਲਾਈਆਂ ਨੇ ਰਾਹਾਂ ਤੇ ਕਦੋਂ ਮਿਲੂ ਮੇਰਾ ਦਿਲਦਾਰ ਆਕੇ
ਕਈ ਜੰਨਮਾਂ ਦਾ ਰਿਸ਼ੱਤਾ ਏ ਨਾਂ ਛੱਡਨਾਂ ਅੱਧ ਵਿਚਕਾਰ ਆਕੇ
ਜਿਹੜੇ ਕਹਿੰਦੇ ਸੀ ਨਿਭਾਵਾਂ ਗੇ ਆਖਰੀ ਦੱਮਾਂ ਤੀਕਰ ਸਜਨਾਂ
ਉਹ ਹੀ ਸਾਰੇ ਰਿਸ਼ੱਤੇ ਤੋੜ ਗਏ ਉਕਾ ਹੀ ਕਰ ਇੰਕਾਰ ਆਕੇ
ਦਿਲੋਂ ਚਾਹਿਆ ਸੀ ਜਿਨੂੰ ਤੇ ਕਈ ਵਾਰੀ ਖੂਨ ਵੀ ਡੋਲਿਆ ਏ
ਤਰਲੇ ਮਾਰੇ ਭੁਲ ਬੱਖਸ਼ਾਈ ਪਿਠ ਦੇ ਹੀ ਗਏ ਸਰਕਾਰ ਆਕੇ
ਸੱਚੇ ਦਿਲੋਂ ਜਿਹਨੂੰ ਚਾਹੁੰਦੇ ਓ ਉਹਦਾ ਆਦਰ ਵੀ ਦਿਲੋਂ ਕਰੋ
ਇਹ ਨਾਂ ਲੱਗੇ ਕਦੀ ਲੋਕਾ-ਚਾਰੀ ਲਈ ਕਰਦੇ ਪਿਆਰ ਆਕੇ
ਇਹ ਚਾਰ ਦਿਨ ਦੀ ਜ਼ੰਦਗੀ ਕਿਸੇ ਇਕ ਲਈ ਕਰੋ ਅਰਪਨ
ਨੇਕੀ ਕਰੋ ਭੁਲ ਜਾਵੋ ਅਸ਼ੀਰਵਾਦ ਦੇਵੇ ਪ੍ਰਵਰਦਗਾਰ ਆਕੇ
ਨੀਤਾਂ ਹੋਣ ਜਿਨ੍ਹਾਂ ਦੀਆਂ ਸੱਚੀਆਂ ਬੇੜੇ ਹੁੰਦੇ ਪਾਰ ਉਹਨਾਂ ਦੇ
ਜਿਹੜੇ ਖੋਟ ਦਿਲਾਂ ਵਿਚ ਰੱਖਦੇ ਉਹ ਡੁਬਦੇ ਵਿਚਕਾਰ ਆਕੇ
ਤਨੋਂ ਮਨੋਂ ਜੇਕਰ ਚਾਹੁੰਦੇ ਓ ਤਾਂ ਸੱਚੇ ਦਿਲੋਂ ਕਰ ਇਤਬਾਰ ਵੇਖੋ
"ਥਿੰਦ"ਫੜਾਂ ਹੱਥ ਤਾਂ ਤੋੜ ਨਿਭਾਵਾਂ ਨਾਂ ਛੱਡਾਂ ਮੰਝਧਾਰ ਆਕੇ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ