ਰੁਖਾਂ ਦੇ ਝੁੁੰਡ ਵਿਚ ਬੈਠ ਕੇ ਪੰਛੀਆਂ ਨਾਲ ਦੋਸਤੀ ਪਾ ਲਵਾਂ
ਉਹਨਾਂ ਦੀ ਬੋਲੀ ਸਿਖਾਂ ਤੇ ਨਾਲ ਉਹਨਾਂ ਦੇ ਗੀਤ ਗਾ ਲਵਾਂ
ਸਾਰੇ ਮੇੈਨੂੰ ਪਰਵਾਰ ਦੇ ਧੀਆਂ ਪੁਤ ਤੇ ਰਿਸ਼ਤੇ ਦਾਰ ਲਗਣ
ਉਪਰੋਂ ਡਿਗਾ ਹੋਵੇ ਜੇ ਬੋਟ ਕੋਈ ਝੱਟ ਚੁਕ ਕੇ ਸੀਨੇ ਲਾ ਲਵਾਂ
ਜਦੋਂ ਕਦੀ ਕਿਸੇ ਕੰਮ ਕਰਕੇ ਮੈਂ ਊਹਨਾਂ ਦੇ ਕੋਲ ਨਾਂ ਪੁਹੰਚਾਂ
ਦੂਜੇ ਦਿਨ ਉਦਾਸ ਲੱਗਦੇ ਗਲਾਂ ਨਾਲ ੳਹਨਾਂ ਨੂੰ ਹਸਾ ਦੇਵਾਂ
ਜੇ ਕੋਈ ਕਿਸੇ ਕਾਰਨ ਇਸ ਜਹਾਣ ਨੂੰ ਕਿਸੇ ਦਿਨ ਛੱਡ ਜਾਵੇ
ਉਹਨਾਂ ਦੇ ਵਿਚ ਜਾ ਬੈਠਾਂ ਅਤੇ ਦੁਖ ਉਹਨਾਂ ਦਾ ਵੰਡਾ ਲਵਾਂ
ਹੁਣ ਤਾਂ ਉਹ ਸਾਰੇ ਹੀ ਪਿਆਰੇ ਮਿਤਰ ਬਣ ਗਏ ਲੱਗਦੇ ਨੇ
ਦਿਲ ਕਰਦਾ ਕਿ ਰੋਜ਼ ਹੀ ਕੁਝ ਸਮਾਂ ਉਹਨਾਂ ਨਾਲ ਬਤਾ ਲਵਾਂ
ਜਦੋਂ ਕੱਦੀ ਵੀ ਕਿਸੇ ਕਾਰਨ ਮੈਂ ਬਹੁਤ ਹੀ ਉਦਾਸ ਹੋ ਜਾਂਦਾ
"ਥਿੰਦ"ਗਲਾਂ ਬਾਤਾਂ ਕਰਕੇ ਉਹਨਾਂ ਨਾਲ ਮਨ ਪਰਚਾ ਲਵਾਂ
ਇੰਜ:ਜੋਗਿੰਦਰ ਸ਼ਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ