ਦਿਲ ਫੋਲ ਕੇ ਕਦੀ ਵੇਖ ਤਾਂ ਸਹੀ ਕਿਵੇਂ ਨਾਲ ਪਿਆਰ ਦੇ ਭਰਿਆ
ਜਿਹੜੇ ਭਾਨੀਆਂ ਹਮੇਸ਼ਾਂ ਮਾਰਦੇ ਸੀ ਉਹਨਾਂ ਇਸ ਨੂੰ ਕਿਵੇਂ ਜਰਿਆ
ਹੁਣ ਮੈਨੂੰ ਇਸ ਤੇ ਕੱਦੀ ਕੱਦੀ ਬਹੁਤ ਆਪ ਮੁਹਾਰੇ ਰਸ਼ਕ ਆਓਂਦਾ
ਮੇਰੇ ਤਾਂ ਵੱਸੋਂ ਬਾਹਿਰ ਤੂੰ ਇਸ,ਤੇ ਨਾ ਜਾਣੇ ਕਿਹੜਾ ਕੱਲਮਾਂ ਪੜਿਆ
ਰਾਹੀ ਜਾਂਦੇ ਜਾਂਦੇ ਰੁਕ ਰੁਕ ਵੇਖਣ,ਤੇ ਉਹ ਉੰਗਲਾਂ ਮੂੰਹ ਵਿਚ ਪਾਓੰਦੇ
ਪਿਆਰ ਅਨੋਖਾ ਛੱਲਕਦਾ ਵੇਖਣ,ਜਾਂ ਹੀਰਾ ਜਿਵੇਂ ਮੋਤੀਆਂ ਜੜਿਆ
ਜਨੱਮ ਜਨੱਮ ਦਾ ਰਿਸ਼ਤਾ ਲੱਗੇ,ਨੌਂਹ ਮਾਸ ਦਾ ਨਾਤਾ ਕਹਿ ਲਵੋ
ਨਾਂ ਜਾਣੇ ਕਿਥੋਂ ਤੇ ਕਦੋਂ ਇਹ ਪੰਛੀਂ ਇਸ ਪਿਆਰ ਦੇ ਪਿੰਜਰੇ ਵੜਿਆ
ਇਕ ਅਨੋਖੀ ਲਹਿਰ ਜਿਹੀ ਉਠਦੀ ਤੇ ਮੱਸਤੀ ਸਾਰੇ ਚੜ੍ਹ ਜਾਂਦੀ ਹੈ
ਨਾਂ ਜਾਂਣੇ ਰੱਬ ਨੇ ਇਹ ਕੱਲਬੂਤ ਕਿਸ ਮਿਟੀ ਤੋਂ ਏਦਾਂ ਦਾ ਘੜਿਆ
ਕਿਸੇ ਜਨੱਮ ਦੀ ਯਾਦ ਨਹੀਂ ਬਾਕੀ ਨਾਂ ਅੱਗਲੇ ਦੀ ਸੁੱਧ ਬੁੱਧ ਹੈਗੀ
ਅਜੀਬ ਕੌਤੱਕ ਰੱਚਿਆ ਰੱਬ ਨੇ ਤੇ ਰੋਮ ਰੋਮ ਵਿਚ ਕੀ ਹੈ ਮੱੜਿਆ
ਕਿਥੋਂ ਦੀ ਹੈ ਇਹ ਮਿਟੀ ਲਾਈ ਤੇ ਇਹ ਮਿਟੀ ਕਿਥੇ ਜਾ ਕੇ ਮਿਲਣੀ
"ਥਿੰਦ"ਇਹ ਉਹ ਹੀ ਜਾਣੇ ਜੋ ਗਏ ਨੇ ਉਹਨਾਂ ਨੂੰ ਕਿਥੇ ਹੈ ਖੜਿਆ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ