ਗ਼ਜ਼ਲ 82
ਅਖਾਂ ਬੰਦ ਕਰਕੇ ਸੋਚੋ ਕਿਨੇ ਲੰਘ ਗਏ ਪਾਰ ਲੋਕੀ
ਪਤਾ ਨਹੀਂ ਕਿਵੇਂ ਰਾਈ ਦਾ ਬਨਾਓਣ ਪਹਾੜ ਲੋਕੀ
ਜਿਹੜੇ ਪ੍ਰਭੂ ਦੇ ਚਰਨਾਂ ਵਿਚ ਸਦਾ ਨੇ ਲੀਨ ਰਹਿੰਦੇ
ਉਹੀ ਰਮਜ਼ ਸਮਝਦੇ ਨੇ ਤੇ ਹੁੰਦੇ ਨੇ ਬੱਲਹਾਰ ਲੋਕੀ
ਸੁਭਾ ਸ਼ਾਮ ਸਦਾ ਪਾਲਣ ਹਾਰ ਦੇ ਭਾਣੇ ਵਿਚ ਰਹਿੰਦੇ
ਗਰੀਬਾਂ ਤੇ ਤਰਸ ਤੇ ਜ਼ਾਲਮਾਂ ਦਾ ਕਰਨ ਉਧਾਰ ਲੋਕੀ
ਹਮੇਸ਼ਾਂ ਸਚ ਦਾ ਕਰੋ ਵਪਾਰ ਸਾਰੇ ਕਦਰ ਕਰਨਗੇ
ਆਸਰਾ ਝੂਠ ਦਾ ਜੋ ਲੇੈਂਦੇ ਉਹ ਜਾਂਦੇ ਜੀਵਨ ਹਾਰ ਲੋਕੀ
ਜਦੋਂ ਪਤਾ ਨਹੀਂ ਕਿ ਅਗਲੇ ਪਲ ਜੀਵਨ 'ਚ ਕੀ ਹੋਣਾ
ਕੂੜ ਨਾਖੁਟਦੇ ਤੇ ਫਿਰ ਉਜਾੜ ਲੈਂਦੇ ਘਰ-ਬਾਰ ਲੋਕੀ
ਆਸਰਾ ਦੁਨੀਆਂ ਦੇ ਮਾਲਿਕ ਦਾ ਹਮੇਸ਼ਾਂ ਯਾਦ ਰਖਨਾ
"ਥਿੰਦ"ਇਸ ਤਰਾਂ ਚਲਕੇ ਸਦਾ ਲੰਘ ਜਾਂਦੇ ਪਾਰ ਲੋਕੀ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ