ਗ਼ਜ਼ਲ 83
ਦਮ ਲੈਕੇ ਸੋਚੋ ਜਰਾ ਹੁਣ ਪੰਡ ਸੋਚਾਂ ਦੀ ਭਾਰੀ ਹੋ ਗਈ
ਸ਼ੀਸ਼ਾ ਝੂਠ ਨਾਂ ਬੋਲੇ ਕਦੀ ਦਸੂ ਕਿ ਕਿਨੀ ਸਾਰੀ ਹੋ ਗਈ
ਦਿਨ ਰਾਤ ਦਾ ਹਿਸਾਬ ਕੰਧਾਂ ਕੋਲੋਂ ਹੀ ਪੁਛਿ ਲਿਆ ਕਰੋ
ਇੰਜ ਜਾਪੇ ਹੁਣ ਪੰਡ ਭਾਰ ਦੀ ਵਿਤੋਂ ਹੀ ਬਾਹਰੀ ਹੋ ਗਈ
ਛਡ ਪਰਾਂ ਕੀ ਲਭਣਾ ਐਵੇਂ,ਹਰ ਵੇਲੇ ਏਦਾਂ ਝੂਰ ਝੂ੍ਰ ਕੇ
ਕਰ ਯਾਦ ਪ੍ਰਭੂ ਨੂੰ ਦਿਨੇ ਰਾਤ,ਵੇਖੀਂ ਜੂਨ ਸਵਾਰੀ ਹੋ ਗਈ
ਭਾਰ ਸਿਰ ਤੇ ਵਧ ਹੋ ਗਿਆ ਹੁਣ ਤੂੰ ਕੁਬਾ ਹੁੰਦਾ ਜਾਂਦਾ ਏਂ
ਪੰਡ ਹੌਲੀ ਕਰ ਲੈ ਹੁਣ ਔਖਾ ਹੋਊੂ ਜੇ ਹੋਰ ਭਾਰੀ ਹੋ ਗਈ
ਮਿਤਰ ਪਿਆਰੇ ਨੂੰ ਹਮੇਸ਼ਾਂ ਯਾਦ ਅਪਣੇ ਦਿਲ ਵਿਚ ਰਖਨਾ
ਕਦੀ ਨਾਂ ਕਹਿਨਾਂ ਭੁਲਕੇ ਦਿਲ ਦੀ ਖਾਲੀ ਪਟਾਰੀ ਹੋ ਗਈ
ਜੇ ਸਾਥ ਚਲੋਗੇ ਰਲਕੇ ਤਾਂ ਸਫਰ ਕਟ ਜਾਵੇਗਾ ਬੜਾ ਸੌਖਾ
"ਥਿੰਦ"ਪ੍ਰਭੂ ਨੂੰ ਕਦੀ ਨਾਂ ਕਹਿਨਾਂ ਕਿ ਖਜਲ ਖਵਾਰੀ ਹੋ ਗਈ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ