ਗ਼ਜ਼ਲ 89
ਕੀ ਪਤਾ ਕਦੋਂ ਤੇ ਕਿਥੇ,ਇਹ ਜ਼ਿੰਦਗੀ ਦਾ ਸਫਰ ਮੁਕ ਜਾਵੇ
ਰੱਬ ਕੋਲ ਭੇਦ ਇਹਦਾ ਨਹੀ ਤਾਂ ਬੰਦਾ ਸੋਚ ਸੋਚ ਸੁਕ ਜਾਵੇ
ਐਵੇਂ ਖੌਰੂ ਪਾਈ ਜਾਵੇਂ ਜਰਾ ਸੋਚ ਵਿਚਾਰ ਤੇਰਾ ਵਜੂਦ ਕੀ ਏ
ਇਹ ਭੰਡਾਰ ਸਾਹਾਂ ਦਾ ਕੀ ਪਤਾ ਕਦੋਂ ਤੇ ਕਿਥੇ ਜਾ ਰੁਕ ਜਾਵੇ
ਏਦਾਂ ਦੀ ਸੋਚ ਰਖੋਗੇ ਤਾਂ ਸਦਾ ਲੋਕ ਭਲਾਈ ਦੇ ਕੰਮ ਕਰੋਗੇ
ਸਿਫਤਾਂ ਸਦਾ ਹੋਣਗਿਆਂ ਤੇ ਆਕੇ ਫਰਿਸ਼ਤਾ ਵੀ ਝੁਕ ਜਾਵੇ
ਸਚੇ ਪਾਤਸ਼ਾਂਹ ਨੂੰ ਹਮੇਛਾਂ ਅਪਣੇ ਦਿਲ ਅੰਦਰ ਵਸਾ ਰਖਣਾਂ
ਉਹ ਸਦਾ ਖਿਆਲ ਕਰਦਾ ਤੇ ਵਰਜਦਾ ਜੇ ਕੋਈ ਉਕ ਜਾਵੇ
ਕਰੋ ਜਨਮ ਸਫਲ ਤੇ ਪੁਸ਼ਤਾਂ ਲਈ ਪੈੜਾਂ ਚੰਗਿਆਂ ਪਾ ਜਾਣਾ
ਦਰਸ਼ਨ ਮਹਾਂਪੁਰਸ਼ਾਂ ਦੇ ਕਰਨੇ ਤਾਂ ਜੋ ਕਟਿਆ ਹਰ ਦੁਖ ਜਾਵੇ
ਚੰਗੇ ਕਰਮ ਹੋਣ ਤਾਂ ਚੰਗਿਆਂ ਦੀ ਹਮੇਸ਼ਾਂ ਸੰਗਤ ਮਿਲਦੀ ਏ
"ਥਿੰਦ"ਮਨ ਬਣਾਂ ਕੁਝ ਕਰ ਲੈ ਤਾਂ ਜੋ ਹਰ ਘਾਟ ਲੁਕ ਜਾਵੇ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ