ਗ਼ਜ਼ਲ 90
ਤੇਰੇ ਸ਼ਹਿਰ ਆ ਕੇ ਵੀ ਤੇਰੇ ਦੀਦਾਰ ਨਾ ਹੋਏ
ਮੇਰੇ ਸਾਹਮਣੇ ਕਿਉਂ ਮੇਰੀ ਸਰਕਰ ਨਾ ਹੋਏ
ਸਾਗਰ 'ਚ ਲਹਿਰਾਂ ਵਾਂਗ ਅਰਮਾਨ ਮਚਲੇ
ਸੁਪਨੇ ਦਿਲ ਦੇ ਏਦਾਂ ਦਿਲੋਂ ਨਾ ਬਾਹਰ ਹੋਏ
ਉਂਗਲਾਂ ਮੂੰਹ ਦੇ ਵਿਚ ਪਾਈਆਂ ਹੈਰਾਨ ਹੋਕੇ
ਐਵੇਂ ਉਮਰ ਗਵਾਈ ਉਸ ਉਤੇ ਨਿਸਾਰ ਹੋਏ
ਜਿਨ੍ਹਾ ਕਿਹਾ ਸੀ ਝਨਾਂ ਟੱਪ ਕੇ ਆਉਣਾ ਪਊ
ਬੇਵਫਾ ਨਿਕਲੇ ਜਦੋਂ ਝਨਾਂ ਅਸੀ ਪਾਰ ਹੋਏ
ਕਚੇ ਆਸ਼ਕਾਂ ਦਾ ਸਦਾ ਕੱਚਾ ਇਸ਼ਕ ਹੁੰਦਾ
ਕੱਚੇ ਉਤੇ ਠਿਲ੍ਹ ਕੇ ਡੁੱਬੇ ਜਦੋਂ ਵਿਚਕਾਰ ਹੋਏ
ਥਲਾਂ ਵਿਚ ਰੁਲ,ਕੇ ਸਚੇ ਇਸ਼ਕ ਨਿਭਾਉਂਦੇ
ਤੇਰੇ ਸ਼ਹਿਰ ਆ ਕੇ ਵੇਖ ਖਜਲ ਖਵਾਰ ਹੋਏ
"ਥਿੰਦ"ਤੂੰ ਕੁਝ ਨਹੀਂ ਸਿੱਖਿਆ ਅੱਜ ਤੱਕ
ਹੁਣ ਤਾਂ ਸਾਰੇ ਹੀਲੇ ਤੇਰੇ ਉਕੇ ਬੇਕਾਰ ਹੋਏ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ