ਗ਼ਜ਼ਲ 92
ਬੀਤ ਗਿਆ ਜੋ ਵੇਲਾ ਮੁੜ ਕੇ ਨਾ ਆਵੇ ਭਲਕੇ
ਰੋਕ ਕੋਈ ਨਾ ਸਕਦਾ ਚਲਦੇ ਸਮੇਂ ਦੀ ਰਾਹ ਨੂੰ
ਲੰਘ ਗਿਆ ਜੋ ਪਾਣੀ ਮੁੜ ਨਾ ਆਉਂਦਾ ਚਲ ਕੇ
ਸਾਂਭ ਸਾਂਭ ਕੇ ਘੁਟ ਕੇ ਰੱਖੀਂ ਜੋ ਹੈ ਹੱਥ ਵਿਚ ਤੇਰੇ
ਸਾਥੀ ਸਾਥ ਜੋ ਛੱਡ ਜਾਂਦਾ ਤਾਰਾ ਬਣ ਕੇ ਚਮਕੇ
ਮਨ ਵਿਚ ਜੇ ਨਾ ਹੋਵੇ ਉਸ ਸਚੇ ਪ੍ਰਭੂ ਦੀ ਭਗਤੀ
ਖੋਟ ਨਾ ਜਾਂਦੀ ਦਿਲ ਦੇ ਵਿਚੋਂ ਧੋਵੋ ਭਾਵੇਂ ਮੱਲ ਕੇ
ਪ੍ਰੇਮ ਪਿਆਰ ਦੀ ਮਾਲਾ ਫੜ ਕੇ ਕਰੋ ਤਪੱਸਿਆ
ਵਾਰੇ ਨਿਆਰੇ ਹੋਸਣ ਹਰ ਮੂੰਹ ਤੇ ਲਾਲ਼ੀ ਡਲ੍ਹਕੇ
"ਥਿੰਦ'ਮਨ ਵਿਚ ਤੇਰੇ ਜੋ ਹੈਗਾ ਵੰਡ ਦੇਹ ਤੂੰ ਸਾਰਾ
ਰੰਗ ਕਰਤੇ ਦੇ ਵੇਖੀਂ ਜਦ ਚਮਕ ਅੱਖਾਂ 'ਚ ਛਲਕੇ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ