'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

04 October 2021

              ਗ਼ਜ਼ਲ                                93

ਮੁਰਗਾਬੀਆਂ ਵੀ ਆ ਗਈਆਂ ਪਰ ਤੂੰ ਨਾ ਆਇਆ ਸੱਜਣਾ

ਕੀਤੇ ਜੋ ਇਕਰਾਰ ਭੁੱਲ ਗਿਉਂ ਸਾਨੂੰ ਨਿਤ ਰਵਾਇਆ ਸੱਜਣਾ


 ਬੜਾ ਔਖਾ ਹੋਇਆ ਉਡੀਕਣਾ ਅਤੇ ਸਹਿਣ ਹੁੰਦੇ ਨਾ ਵਿਛੋੜੇ

ਬਰੂਹਾਂ ਵੱਲ ਰਹਿੰਦੇ ਤਕਦੇ ਤੂੰ ਨਾ ਕੁੰਡਾ ਖੜਕਾਇਆ ਸੱਜਣਾ


 ਭਾਗ ਚੰਗੇ ਨੇ ਉਹਨਾਂ ਦੇ ਵਿਹੜੇ ਜਿਨ੍ਹਾਂ ਦੇ ਰਹਿਣ ਨਿਤ ਰੌਣਕਾਂ

ਮੁਦਤਾਂ ਹੋਈਆਂ ਵੇਖ ਲੈ ਜਦੋਂ ਤੂੰ ਮਸਾਂ ਫੇਰਾ ਪਾਇਆ ਸੱਜਣਾ


 ਜੇ ਇਸ ਤਰ੍ਹਾਂ ਤੇਰੇ ਨਾਲ ਹੋਵੇ ਡੌਰ ਭੌਰਿਆ ਹੋ ਕੇ ਡਿਗ ਪਵੇਂ

ਫਿਰ ਵੀ ਜੀ ਰਹੇ ਹਾਂ ਪਰ ਤੂੰ ਕਦੀ ਤਰਸ ਨਾ ਖਾਇਆ ਸੱਜਣਾ


 ਸੱਚੇ ਦਿਲੋਂ ਅਸੀਂ ਅਰਦਾਸ ਕਰਦੇ ਕਿ ਤੂੰ ਸਦਾ ਖੁਸ਼ ਰਹੇਂ

ਵੇਖ ਲੈ ਤੂੰ ਤਾਂ ਸਾਨੂੰ ਅੱਜ ਤੱਕ ਹੈ ਬਹੁਤ ਤਪਾਇਆ ਸੱਜਣਾ


 ਅਜ ਤੱਕ ਯਾਦ ਹੈ ਕਿ ਤੂੰ ਮੈਨੂੰ ਸੱਚੇ ਦਿਲੋਂ ਸੀ ਲਾਡ ਕਰਦਾ

"ਥਿੰਦ" ਕਿਵੇਂ ਭੁੱਲਾਂ ਮੈਨੂੰ ਘਰ ਦੀ, ਰਾਣੀ ਬਣਾਇਆ ਸੱਜਣਾ

 

ਇੰਜ: ਜੋਗਿੰਦਰ  ਸਿੰਘ  "ਥਿੰਦ"

   (ਸਿਡਨੀ)





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ