ਗੀਤ 102
ਵੇ ਦਿਉਰਾ ਲਿਆ ਦੇ ਮੈਨੂੰ ਝਾਂਜਰਾਂ
ਮੇਰਾ ਨੱਚਨ ਨੂੰ ਦਿਲ ਕਰਦਾ
ਮੇਰੇ ਮਾਹੀ ਲਾਮ ਤੇਂ ਆਉਣਾ
ਮੇਰਾ ਨੱਚਨ ਨੂੰ ਦਿਲ ਕਰਦਾ
ਮੇਰੇ ਮਾਹੀ ਨੇ ਕੱਲ ਨੂੰ ਆਊਣਾ
ਮੈਂ ਨਵਾਂ ਝੱਗਾ ਅੱਜ ਏ ਸਲਾਉਣਾ
ਮੈਂ ਮਾਹੀ ਦੇ ਆਉਣ ਤੇ ਪਾਉਣਾ
ਮੈਂ ਤੇਲ ਬਰੂਹਾਂ ਤੇ ਚੋਣਾ
ਮੇਰਾ ਨੱਚਨ ਨੂੰ ਦਿਲ ਕਰਦਾ
ਮੇਰੇ ਮਾਹੀ ਨੇ ਕਲ ਆਉਣਾ
ਮੈਂ ਘਿਓ ਦੇ ਦੀਵੇ ਜਗਾਵਾਂ ਗੀ
ਤੇ ਸੌ ਸੌ ਸ਼ਗਣ ਮਨਾਵਾਂਗੀ
ਨਾਲੇ ਆਂਡ ਗਵਾਂਡ ਬਲਾਵਾਂਗੀ
ਮੇਰਾ ਨੱਚਨ ਨੂੰ ਦਿਲ ਕਰਦਾ
ਮੇਰਾ ਨੱਚਨ ਨੂੰ ਦਿਲ ਕਰਦਾ
ਮੇਰਾ ਮਾਹੀ ਆਂਉਦਾ ਕਿਥੇ ਰਹਿ ਗਿਆ
ਲੱਗਦਾ ਉਹ ਯਾਰਾਂ ਕੋਲ ਬਹਿ ਗਿਆ
ਮੇਰਾ ਦਿਲ ਧੱਕ ਧੱਕ ਕਰਦਾ ਰਹਿ ਗਿਆ
ਹੁਣ ਨੱਚਣ ਨੂੰ ਦਿਲ ਨਹੀ ਕਦਾ
ਇਹ ਪੰਜੇਬਾਂ ਸੱਟਣ ਨੂੰ ਦਿਲ ਕਰਦਾ
ਆਖਰ ਮਾਹੀ ਪਿਛੋਂ ਘੁਟ ਮਿਲਿਆ
ਚਾਵਾਂ ਨਾਲ ਝੋਲਾ ਸੁਟ ਮਿਲਿਆ
ਨਾਲ ਚਹਾਵਾਂ ਦੇ ਉਡ ਮਿਲਿਆ
ਮੇਰਾ ਰੁਸਣ ਨੂੰ ਦਿਲ ਕਰਦਾ
ਅੰਦਰੋਂ ਨੱਚਨ ਨੂੰ ਦਿਲ ਕਰਦਾ
"ਥਿੰਦ"ਸਾਰਾ ਗੁਸਾ ਕਾਫੂਰ ਹੋਇਆ
ਸਾਰੇ ਘਰ ਵਿਚ ਨੂਰੋ ਨੂਰ ਹੋਇਆ
ਮੈਂ ਤਾਂ ਨੱਚਦੀ ਫਿਰਾਂ
ਆਂਡ ਗੁਵਾਂਡ ਦੱਸਦੀ ਫਿਰਾਂ
ਇੰਜ: ਜੋਗਿੰਦਰ ਸ਼ਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ