ਗੀਤ 103
ਮਿਲੇ ਸੀ ਸਾਨੂੰ ਰਾਹਾਂ ਵਿਚ
ਤੁਰੇ ਬਾਹਾਂ ਪਾਕੇ ਬਾਹਾਂ ਵਿਚ
ਤੇਰੇ ਪੈਰੀਂ ਫੁੱਲ ਵਿਛਾਵਾਂ ਗੇ
ਤੇਰਾ ਹਰ ਦਰਦ ਵੰਡਾਵਾਂ ਗੇ
ਇਹ ਲਹਿਣੇ ਦੇਨੇ ਕਰਮਾਂ ਦੇ
ਸ਼ਾਇਦ ਨੇ ਪਿਛਲੇ ਜਨਮਾਂ ਦੇ
ਕਹਿੰਦੇ ਹਰ ਜਨਮ 'ਚ ਆਵਾਂ ਗੇ
ਤੇਰਾ ਹਰ ਦਰਦ ਵੰਡਾਵਾਂ ਗੇ
ਭੁੱਲਣਾ ਚਾਹੋ ਤਾਂ ਭੁੱਲ ਨਾ ਪਾਉਗੇ
ਭੁੱਲ ਭਲਾਕੇ ਏਥੇ ਹੀ ਮੁੜ ਆਉਗੇ
ਸਵਾਗਤ ਲਈ ਨੈਣ ਵਿਛਾਵਾਂਗੇ
ਤੇਰਾ ਹਰ ਦਰਦ ਵੰਡਾਵਾਂ ਗੇ
ਕੋਈ ਨਾ ਜਾਣੇ ਕਦੋਂ ਤੇ ਕਿਥੇ ਜਾਣਾ ਹੈ
ਇਕੱਠੇ ਜਾਣਾ ਜਦੋਂ ਵੀ ਜਿਥੇ ਜਾਣਾ ਹੈ
ਜੋ ਵੀ ਵਾਹਿਦਾ ਕੀਤਾ ਤੋੜ ਨਿਭਾਵਾਂ ਗੇ
ਤੇਰਾ ਹਰ ਦਰਦ ਵੰਡਾਵਾਂ ਗੇੇ
ਆ ਯਾਦ ਪ੍ਰਭੂ ਨੂੰ ਕਰ ਲਈਏ
ਆ ਊਹਦਾ ਲੜ ਫੜ ਲਈਏ
'ਥਿੰਦ'ਕਹਿੰਦੇ ਪਾਰ ਲਗਾਵਾਂ ਗੇ
ਤੇਰਾ ਹਰ ਦਰਦ ਵੰਡਾਵਾਂ ਗੇ
ਇੰਜ; ਜੋਗਿੰਦਰ ਸਿੰਘ "ਥਿੰਦ"
( ਸਿਡਨੀ )