ਗ਼ਜ਼ਲ 104
ਹਲੀਮੀ ਨੂੰ ਜੇਹੜਾ ਗਹਿਣਾ ਬਣਾਕੇ ਚਲਦਾ
ਉਹ ਦੁਸ਼ਮਨਾਂ ਨੂੰ ਵੀ ਨਾਲ ਰਲਾਕੇ ਚਲਦਾ
ਸਾਰੇ ਮਨੁੱਖ ਉਸ ਦੀ ਦਿਲੋਂ ਨੇ ਕਦਰ ਕਰਦੇ
ਹਰ ਵੇਲੇ ਉਹ ਅਪਣੀ ਧੌਣ ਉਠਾਕੇ ਚਲਦਾ
ਹੈਂਕੜ ਖਾਂ ਨੂੰ ਕੋਈ ਮੂੰਹ ਹੀ ਨਹੀ ਲਗਾਂਉਦਾ
ਇਹੋ ਜਿਹਾ ਮਨੁੱਖ ਤਾਂ ਮੂੰਹ ਦੀ ਖਾਕੇ ਚਲਦਾ
ਸਦਾ ਰੱਜ਼ਾ ਵਿਚ ਚਲੋ ਸੱਚੇ ਪਾਲਣਹਾਰ ਦੀ
ਫੱਲ ਉਸ ਮਿਲਦਾ ਜੋ ਸਿਰ ਝੁਕਾ ਕੇ ਚਲਦਾ
ਸੱਚਾ ਪਾਤਸ਼ਾਹ ਤਾਂ ਸਦਾ ਹੀ ਸਭ ਨੂੰ ਵੇਖਦਾ
ਕੋਈ ਨਾ ਬੱਚਦਾ ਭਾਵੇਂ ਮੂੰਹ ਲੁਕਾ ਕੇ ਚਲਦਾ
ਜਿਹੜਾ ਸੋਚਦਾ ਕਿ ਮੈਨੂੰ ਕੋਈ ਨਹੀ ਵੇਖਦਾ
"ਥਿੰਦ"ਆਪ ਨੂੰ ਹੀ ਭੁਲੇਖੇ'ਚ ਪਾਕੇ ਚਲਦਾ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ