ਗ਼ਜ਼ਲ 109
ਲੱਗਦਾ ਏ ਕੋਈ ਸੱਤ ਅੱਸਮਾਨੋਂ ਝਾਕਦਾ ਰਹਿੰਦਾ ਏ
ਨਾਲ ਇਸ਼ਾਰਿਆਂ ਕੁਝ ਤਾਂ ਉਹ ਆਖਦਾ ਰਹਿੰਦਾ ਏ
ਜਿਵੇਂ ਹੁੰਦਾ ਕੋਈ ਰਿਸ਼ਤਾ ਸਾਂਝਾ ਦੁਣੀਆਂ ਦਾਰੀ ਦਾ
ਟੁਹਿ ਟੁਹਿ ਉਹ ਮੈਨੂੰ ਹਰ ਵੇਲੇ ਨਾਪਦਾ ਰਹਿੰਦਾ ਏ
ਸੋਚ ਸੋਚ ਕੇ ਅਸੀਂ ਤਾਂ ਵੇਖੋ ਕੱਮਲੇ ਹੋਏ ਫਿਰਦੇ ਹਾਂ
ਨਾ ਉਹ ਰੜਕੇ ਫੜਕੇ ਫਿਰ ਵੀ ਜਾਪਦਾ ਰਹਿੰਦਾ ਏ
ਕਿਸੇ ਦੂਸਰੀ ਦੁਣੀਆਂ ਦਾ ਵੱਸਣ ਵਾਲਾ ਹੀ ਲੱਗਦਾ
ਤਾਹੀਉਂ ਤਾਂ ਉਹ ਮੈਨੁੰ ਲੱਗਦਾ ਆਪਦਾ ਰਹਿੰਦਾ ਏ
ਮੇਰਾ ਦਿਲ ਤੋੜਕੇ ਉਹਨੂੰ ਪੱਤਾ ਨਹੀਂ ਕੀ ਏ ਮਿਲਦਾ
ਨਾ ਜਾਣੇ ਕਿਉਂ ਬਣਿਆਂ ਭਾਗੀ ਪਾਪਦਾ ਰਹਿੰਦਾ ਏ
ਇਹਨਾਂ ਸਾਰੇ ਵਹਿਮਾਂ ਤੋਂ ਉਸ ਨੂੰ ਪ੍ਰਭੂ ਰੱਖੂ ਬਚਾ ਕੇ
"ਥਿੰਦ"ਨਾਂ ਉਹਦਾ ਹਰ ਵੇਲੇ ਅਲਾਪਦਾ ਰਹਿੰਦਾ ਏ
ਇੰਜ:ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ