'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

05 November 2021

ਗ਼ਜ਼ਲ                                                                      106

ਕੋਈ ਨਹੀਂ ਦਸਦਾ ਆਕੇ ਸਾਨੂੰ, ਕਿਵੇਂ ਬੀਤੀ ਰੁਸਿਆਂ ਸਜਨਾਂ ਨਾਲ

ਦਿਲ ਉਹਦਾ ਟੁਟ ਗਿਆ ਹੋਣਾ, ਪੜ ਪੜ ਮੇਰੀਆਂ ਗ਼ਜ਼ਲਾਂ ਨਾਲ


ਜਿਹੜਾ ਕੋਈ ਮਿਠੀ ਨਜ਼ਰ ਨਾਲ, ਬਿਨਾਂ ਮੱਤਲਬ ਤੋਂ ਤਕਦਾ ਸਾਨੂੰ

ਸਦਾ ਹੀ ਝੁਕਦੇ ਹਾਂ ਉਹਨਾਂ ਵਲੋਂ, ਕੀਤੇ ਅਹਿਸਾਨਾਂ ਦੇ ਵੱਜ਼ਨਾਂ ਨਾਲ


ਅਸਾਂ ਹਰ ਇਕ ਨਾਲ ਦਿਲੋਂ ਹਰ, ਵੇਲੇ ਚੰਗਾ ਹੀ ਕਰਨਾ ਚਾਹਿਆ

ਏਸੇ ਤਰ੍ਹਾਂ ਸਦਾ ਚਾਹੀਏ  ਭਲਾ, ਕਰਦੇ ਰਹਿਣ ਸਾਰੇ ਸਭਨਾਂ ਨਾਲ


ਜਿਹੜਾ ਚਾਹੂੰਦਾ ਏ ਸਦਾ ਉਹਦੇ, ਬਾਗੇਂ ਖਿੜਦੀਆਂ ਰਹਿਣ ਬਹਾਰਾਂ 

ਭਲਾਈ ਦਾ ਜੋ ਕੰਮ ਕਰਦਾ ਹੈ,ਕੋਈ ਤਾਂ ਕਹੇ ਮੈਂ ਵੀ ਲੱਗਣਾ ਨਾਲ


ਜੇ ਚਾਹੁੰਦੇ ਹੌ ਸੁਖਾਂ ਦੇ ਵਿਚ ਹੀ,ਤੁਹਾਡਾ ਜੀਵਨ ਹੋਵੇ ਸਦਾ ਬਤੀਤ

"ਥਿੰਦ"ਲੈਕੇ ਪਾਲਣਹਾਰ ਦਾ ਨਾਂ, ਕੰਮ ਕਰੋ ਅਰੰਭ ਸ਼ਗਨਾਂ ਨਾਲ

ਇੰਜ: ਜੋਗਿੰਦਰ ਸਿੰਘ  "ਥਿੰਦ"

    (ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ