ਗ਼ਜ਼ਲ 107
ਭੁਲੀ ਵਿਸਰੀ ਯਾਦਾਂ ਨੂੰ ਕਿਉਂ, ਯਾਦ ਕਰਾਉਂਦੇ ਰਹਿੰਦੇ ਓ
ਚੰਗੀਆਂ ਸਨ ਮਾੜੀਆਂ ਸਨ, ਐਵੇਂ ਤੜਪਾਉਂਦੇ ਰਹਿੰਦੇ ਓ
ਸੌਂਹ ਖਾਵੋ ਕਦੀ ਭੁਲ ਕੇ ਵੀ, ਪਿਛੇ ਵੱਲ ਨੂੰ ਤਕਨਾਂ ਨਹੀ
ਉੰਝ ਇਹ ਚੰਗਾ ਲਗਦਾ ਹੈ, ਹਰ ਵੇਲੇ ਹਸਾਉਂਦੇ ਰਹਿੰਦੇ ਓ
ਤੁਹਾਨੂੰ ਜਦੋਂ ਵੀ ਸਾਡੀ ਭੁਲੀ, ਯਾਦ ਅਚੰਚੇਤ ਸਤਾਉਂਦੀ ਏ
ਰਾਤੀਂ ਉਠ ਉਠ ਬੈਹਿੰਦੇ ਤੇ ,ਐਵੇਂ ਬੁੜ ਬੜਾਉਂਦੇ ਰਹਿਦੇ ਓ
ਚੜੀ ਜਵਾਨੀ ਮੱਸਤਾਂਨੀ ਕਦੀ, ਭੁਲਆਂ ਭੁਲ ਨਹੀ ਹੁੰਦੀ
ਭੁਲਾਂ ਸਨ ਜੋ ਵੀ ਕੀਤੀਆਂ ਉਹ,ਯਾਦ ਕਰਾਉਦੇ ਰਹਿੰਦੇ ਓ
ਯਾਰਾਂ ਦੀਆਂ ਯਾਰੀਆਂ ਭੁਲਿਆਂ, ਭੁਲ ਨਾ ਕਦੀ ਹੋਵਣ
ਮਾੜੀਆਂ ਚੰਗੀਆਂ ਹੁਣ ਤੱਕ,ਹਰ ਥਾਂ ਗਾਉਦੇ ਰਹਿੰਦੇ ਓ
ਕੀਤੀ ਕਦੀ ਨਹੀ ਮਿਟਦੀ,ਭਾਵੇਂ ਲੱਖ ਮਿਟਾਉਨੀ ਚਾਹੀਏ
ਲਿਖ ਲਿਖ ਕੰਧਾਂ ਉਤੇ ਐਵੈਂ, ਫਜ਼ੂਲ ਮਟਾਉਦੇ ਰਹਿੰਦੇ ਓ
ਜਦ ਤੱਕ ਸਾਹ ਏ ਆਉਂਦਾ,ਤੇਰੀ ਕੀਤੀ ਖੂਨ 'ਚ ਰਹੂਗੀ
ਵਾਰ ਵਾਰ ਤੁਸੀ ਭਾਵੇਂ ਸਾਨੂੰ,ਸਜਨਾਂ ਭਲਾਉਂਦੇ ਰਹਿੰਦੇ ਓ
ਸਾਡੇ ਜਾਣ ਤੋਂ ਪਿਛੋਂ ਸਾਨੂੰ ਯਾਦ, ਕਰਨਾ ਯਾਂ ਨਾ ਕਰਨਾ
"ਥਿੰਦ"ਜੀੰਦੇ ਜੀ ਸਾਨੂੰ ਯਾਦ ਕਰਾਕੇ ਸਤਾਂਉਦੇ ਰਹਿੰਦੇ ਓ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ