ਗ਼ਜ਼ਲ 7/4
ਕੋਈ ਨਾ ਜਾਣੇ ਕਿ ਅਗਲੇ ਪੱਲ ਕੀ ਹੋ ਜਾਣਾ
ਸਾਹਿ ਆਇਆ ਅਗੇ ਆਣਾ ਕਿ ਨਹੀ ਆਣਾ
ਪੀਰ ਪੈਗੱਮਬਰ ਹੋਵੇ ਜਾਂ ਹੋਵੇ ਉਚਾ ਦਰਵੇਸ਼
ਦੱਸ ਕੋਈ ਨਹੀ ਸਕਦਾ ਕਿ ਵਰਤੂ ਕਦੋਂ ਭਾਣਾ
ਖਾਂਦਿਆਂ ਖਾਂਦਿਆਂ ਟੁਕ ਮੂਹਿ ਜਾਵੇ ਨਾ ਜਾਵੇ
ਐਵੇਂ ਬੰਦਾ ਮਾਣ ਕਰੇ ਰੱਖੇ ਸਾਂਭ ਦਾਣਾ ਦਾਣਾ
ਭਲਾਈ ਸੋਚੋ ਹਮੇਸ਼ਾ ਹਰ ਇਕ ਪਰਾਨੀ ਦੀ
ਨੇਕੀ ਕਰੋਗੇ ਤਾਂ ਸਦਾ ਚੰਗਾ ਫੱਲ ਹੀ ਪਾਣਾ
ਮਨ ਵਿਚ ਖੋਟਾਂ ਰੱਖੇ ਕੇ ਕਰਦਾ ਬੁਰਾ ਸੱਭ ਦਾ
ਉਹਦਾ ਉਲਝਿਆ ਹੀ ਰਹਿੰਦਾ ਤਾਣਾ-ਬਾਣਾ
ਸ਼ੁਕਰ ਕਰੋ ਇਹ ਮਾਨਿਸ ਜਨਮ ਹੈ ਮਿਲਿਆ
ਚੰਗੇ ਕੰਮ ਸੱਦਾ ਕਰਨੇ ਜੇ ਬੇੜਾ ਪਾਰ ਲਗਾਣਾ
ਲੰਘਿਆ ਵੇਲਾ ਫਿਰ ਹੱਥ ਕਦੀ ਨਹ ਆਉਣਾ
'ਥਿੰਦ'ਭੁਲਕੇ ਕਿਸੇ ਨੂੰ ਕਦੀ ਐਵੇਂ ਨਹੀ ਸਤਾਣਾ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ