ਗ਼ਜ਼ਲ 8/4
ਰੱਬਾ ਮੇਰਿਆ ਮੇਰੇ ਉਤੇ ਥੋਹੜੀ ਮੇਹਰ ਕਰ ਦੇ
ਮੇਰੇ ਹੱਥੋਂ ਭਲਾ ਹੀ ਹੋਵੇ ਭਾਵੇਂ ਕੁਝ ਦੇਰ ਕਰ ਦੇ
ਨਜ਼ਰ ਹੋਵੇ ਸਵੱਲੀ ਜਿਸ ਉਤੇ ਓ ਮੇਰੇ ਮਾਲਕਾ
ਮਨ ਨੂੰ ਸਾਫ ਕਰਕੇ ਦੂਰ ਉਸ ਦਾ ਹਨੇਰ ਕਰ ਦੇ
ਮਨਾਂ ਵਿਚ ਰੱਖਦੇ ਖੋਟਾਂ ਤੇ ਜਬਾਨ ਦੇ ਹੋਣ ਮਿਠੇ
ਉਤੋਂ ਤੈਨੂੰ ਯਾਦ ਕਰਨ ਅੰਦਰੋਂ ਹੇਰ ਫੇਰ ਕਰ ਦੇ
ਸਚੇ ਦਿਲੋਂ ਜੋ ਯਾਦ ਕਰਦੇ ਪਿਠ ਤੇ ਹੱਥ ਰੱਖ ਦੇ
ਹੱਕ ਹਲਾਲ ਦੀ ਕਮਾਈ ਮੌਲਾ ਸਵਾ ਸੇਰ ਕਰਦੇ
ਦਿਲੋਂ ਸੱਦਾ ਖੁਸ਼ ਰਹਿਨ ਤੇ ਕਰਨ ਸੱਭ ਦਾ ਭਲਾ
ਨਾਂ ਡਰਨ ਕਿਸੇ ਤੋਂ ਉਹਨਾਂ ਗਿਦੜੋਂ ਸ਼ੇਰ ਕਰਦੇ
ਪੂਜਾ ਸਚਾਈ ਦੀ ਕਰਨ ਤੇ ਮਨ ਵਿਚ ਡਰ ਹੋਵੇ
ਉਹਨਾਂ ਅੱਗੇ ਮਾਲਕਾ ਤੂੰ ਦੌਲਤ ਦਾ ਢੇਰ ਕਰਦੇ
ਤੇਰੀ ਮਿਸਾਲ ਦੇਣ ਸਾਰੇ ਤੇ ਨੇਕੀ ਦਾ ਰਾਹ ਪੁਛਣ
"ਥਿੰਦ'ਡੁਬ ਜਾਂਦੇ ਅਦਵਾਟੇ ਜੋ ਨੇ ਮੇਰ-ਤੇਰ ਕਰਦੇ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ