ਗ਼ਜ਼ਲ 18/4
ਮੇਰੇ ਹਾਣੀਆਂ ਪੈਰਾਂ ਨਾਲ ਪੈਰ ਮਿਲਾਈ ਚੱਲ
ਆਸਰਾ ਲੈ ਦੇ ਕੇ ਹੁਣੇ ਹਿਸਾਬ ਮੁਕਾਈ ਚੱਲ
ਫੇਰ ਕੀ ਪਤਾ ਮੌਕਾ ਅੱਗੇ ਮਿਲੇ ਕਿ ਨਾ ਮਿਲੇ
ਚੰਗੇ ਕਰਮਾਂ ਦਾ ਹਿਸਾਬ ਹੁਣੇ ਲਿਗਾਈ ਚੱਲ
ਹਿਸਾਬ ਕਿਤਾਬ ਤਾਂ ਅੰਤ ਤੈਨੂੰ ਦੇਣਾ ਹੀ ਪੈਣਾਂ
ਕੱਮਜ਼ੋਰ ਹੈ ਸਾਥੀ ਉਹਦਾ ਭਾਰ ਉਠਾਈ ਚੱਲ
ਪਿਛਾਂ ਨੂੰ ਮੁੜ ਕੇ ਵੇਖ ਕਿਨੇ ਲੋਕੀ ਤੇਰੇ ਪਿਛੇ
ਤਸੱਲੀ ਦਿਲ ਵਿਚ ਰੱਖ ਕਦਮ ਵਿਧਾਈ ਚਲ
ਦਿਲ ਨਾ ਛੱਡੀਂ ਅੱਗੇ ਨਜ਼ਰ ਮੰਜ਼ਲ ਤੇ ਰੱਖੀਂ
ਸੱਚੇ ਦਿਲੋਂ ਅਪਣਾ ਸੱਚਾ ਪ੍ਰਭੂ ਧਿਆਈ ਚੱਲ
ਭਲਾ ਕਰੇਂਗਾ ਸੱਭ ਦਾ ਤੇਰਾ ਭਲਾ ਵੀ ਹੋਵੇਗਾ
ਸੱਦਾ ਇਹੋ ਦਿਲ'ਚ ਰੱਖ ਕਦੱਮ ਵਿਧਾਈ ਚੱਲ
ਲੋਕੀਂ ਨਿਉਂ ਨਿਉਂ ਤੈਨੂੰ ਕਰਨਗੇ ਸਦਾ ਸਲਾਮਾਂ
'ਥਿੰਦ'ਸੱਭ ਦਾ ਭਲਾ ਕਰ ਤੇ ਦੁਖ ਵੰਡਾਈ ਚੱਲ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ