ਗ਼ਜ਼ਲ 19/4
ਆਇਆ ਇਕ ਵਾ ਵਰੋਲਾ ਲੈ ਗਿਆ ਉਡਾਕੇ ਯਾਦਾਂ ਨੂੰ
ਹੱਥ ਪੈਰ ਤਾਂ ਬਿਥੇਰੇ ਮਾਰੇ ਉਹਨੇ ਛੱਡਿਆ ਨਾ ਵਾਗਾਂ ਨੂੰ
ਭੁਲਿਆ ਬਚਪਣ ਭੁਲੀ ਜਵਾਨੀ ਤੇ ਖਾਲੀ ਸਾਰੇ ਪੱਲੇ ਨੇ
ਹੁਣ ਤਾਂ ਵੇਖ ਲੱਭਦੇ ਫਿਰਦੇ , ਭੁਲੇ ਵਿਸਰੇ ਹੋਏ ਭਾਗਾਂ ਨੂੰ
ਮਿਟੀ ਉੱਡਕੇ ਅਸਮਾਨੀਂ ਚੜ੍ਹ ਗਈ ਸਾਡੇ ਵਡਿਆਂ ਦੀ
ਵਾਤ ਕਿਸੇ ਨਹੀ ਪੁਛਨੀ ਕੌਣ ਫੜੂ ਸਾਡੀਆਂ ਵਾਗਾਂ ਨੂੰ
ਕਿਸੇ ਦੀ ਓਥੇ ਨਹੀ ਚਲਣੀ ਜਦੋਂ ਲੇਖਾ ਹੋਸੀ ਕਰਮਾਂ ਦਾ
ਧਰਮ ਰਾਜ ਦੇ ਪੇਸ਼ ਹੋਣਾ ਤੇ ਉਹ ਬੈਠੂ ਲੈਕੇ ਹਿਸਾਬਾਂ ਨੂੰ
ਅਜੇ ਵੀ ਤੂੰ ਆਕੜ ਰੱਖੇਂ ਕਿਸੇ ਨੂੰ ਵੀ ਮੂੰਹ ਨਹੀ ਲਾਉਂਦਾ
ਹਰ ਇਕ ਨਾਲ ਖਹਿਦਾ ਰਹਿੰਦਾ ਰੋਕੂ ਕੌਣ ਫਸਾਦਾਂ ਨੂੰ
ਅਜੇ ਵੀ ਹੈਗਾ ਵੇਲਾ ਕਾਫੀ ਲੜ ਲੱਗ ਕਿਸੇ ਸਿਆਣੇ ਦੇ
"ਥਿੰਦ"ਖੁਸ਼ ਰਹਿਣਾਂ ਚਾਹੁੰਦਾ ਤਾਂ ਫੜ ਖਿੜੇ ਗਲਾਬਾਂ ਨੂੰ
ਇੰਜ: ਜੋਗਿੰਦਰ ਸਿੰਘ "ਥਿੰਦ"
( ਸੇਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ