'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 January 2022

 ਗ਼ਜ਼ਲ                                     21/4

ਦਰਿਆ ਦੀਆਂ ਮੌਜਾਂ ਕੱਦੀ ਕੱਦੀ ਮਾਣ ਕੇ ਤਾਂ ਵੇਖ

ਦੁਖ ਕਦੀ ਅਪਣੇ ਵੇਹਲੇ ਬੈਠ ਤੂੰ ਛਾਣ ਕੇ ਤਾਂ ਵੇਖ

ਵੰਡਾਵੇ ਤੇਰਾ ਦੁਖ ਸੁਖ ਉਹਦਾ ਸਦਾ ਕਰ ਸ਼ੁਕਰੀਆ

ਅਪਣੇ ਹਮਦਰਦਾਂ ਨੂੰ ਹਮੇਸ਼ਾਂ ਤੂੰ ਪਛਾਣ ਕੇ ਤਾਂ ਵੇਖ

ਜੀਵਣ'ਚ ਕਦੀ ਨਾਂ ਵਿਖਾਉਣਾ ਅਪਣੀ ਕੰਮਜ਼ੋਰੀ ਨੂੰ

ਝੁਕਣਗੇ ਲੋਕੀਂ ਛਾਤੀ ਅਪਣੀ ਸੱਦਾ ਤਾਣਕੇ ਤਾਂ ਵੇਖ

ਤੇਰੇ ਮੂੰਹ ਉਤੇ ਰੌਣਕਾਂ ਭਰ ਜਵਾਣੀ ਦੀਆਂ ਹੈਗੀਆਂ

ਘੂਰੀਆਂ ਜੋ ਵੱਟਦੇ ਉਹਨਾਂ ਨੂੂੰ ਅੱਖਾਂ ਤਾਂਣ ਕੇ ਤਾਂ ਵੇਖ

ਨੇਕੀ ਕਰੋਗੇ ਤਾਂ ਉਹਦਾ ਫੱਲ ਵੀ ਜ਼ਰੂਰ ਸੱਦਾ ਪਾਉਗੇ

ਅਪਣੇ ਚਾਹੁਣ ਵਾਲਿਆਂ ਦੇ ਵੇਹੜੇ ਆਣ ਕੇ ਤਾਂ ਵੇਖ

ਹਰ ਥਾਂ ਤੇ ਮਿਲਣਗੇ ਕੱਛ ਵਿਚ ਛੁਰੀਆਂ ਰੱਖਣ ਵਾਲੇ

ਜੋ ਵੀ ਤੈਨੂੰ ਮਿਲਦਾ ਹੈ ਨੀਅਤ ਪਹਿਚਾਣ ਕੇ ਤਾਂ ਵੇਖ

ਤੈਨੂੰ ਜਿਨੇ ਹੈ ਬਣਾਇਆ ਤੇ ਜਾਣ ਤੇਰੇ ਵਿਚ ਏ ਪਾਈ

'ਥਿੰਦ'ਹੁਣ ਤੂੰ ਉਸ ਸੱਚੇ ਭਗਵਾਨ ਨੂੰ ਜਾਣ ਕੇ ਤਾਂ ਵੇਖ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ )

                                      


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ