ਗ਼ਜ਼ਲ 22/4
ਹੁਣ ਮਿਤਰਾ ਏਥੋਂ ਚਲੀਏ ਦਾਲ ਨਹੀਂ ਸਾਡੀ ਗਲਦੀ
ਕੋਈ ਨਾਂ ਪੁਛਦਾ ਏਥੇ ਨਾਂ ਹੀਂ ਕਿਸੇ ਗੱਲ ਵਿਚ ਚਲਦੀ
ਬਦਲ ਗਿਆ ਸਾਰਾ ਢਾਂਚਾ ਉਲਟ ਗਈ ਹੁਣ ਬਾਜ਼ੀ
ਜੋ ਵੀ ਸਮਾਂ ਲੰਘਿਆ ਉਹੀ ਚੰਗਾ ਖਬਰ ਨਹੀਂ ਕਲਦੀ
ਅਪਣੇ ਵੱਲੋਂ ਸਦਾ ਹੀ ਭਲਾ ਕਰੋ ਹਰ ਇਕ ਜੀਅ ਦਾ
ਤੁਸੀਂ ਫਰਜ਼ ਸਮਝ ਕੇ ਵਰਤੋਂ ਕਰੋ ਅਪਣੀ ਅਕਲ ਦੀ
ਅਪਣਾ ਖੂਨ ਵੱਗਦਾ ਤਾਂ ਡਾਢੀ ਪੀੜ ਆਪ ਨੂੰ ਹੀ ਹੋਵੇ
ਅਪਣਾ ਕੋਈ ਕੱਲਪੇ ਤਾਂ ਵੇਖੋ ਰੂਹ ਅਪਣੀ ਹੀ ਬੱਲਦੀ
ਦਿਲ ਦੀ ਦਿਲ ਵਿਚ ਰੱਖੋ ਲੋੜ ਨਹੀਂ ਕੁਝ ਕਹਿਣ ਦੀ
ਮਿਠਾ ਬੋਲੋ ਤੱਜੋ ਕੁੜਤਨ ਬੋ ਨਾ ਆਵੇ ਕਿਸੇ ਛੱਲਦੀ
ਯੱਤਨ ਕਰੋ ਕਿ ਹਰ ਕੋਈ ਚੰਗੀ ਗੱਲ ਹੀ ਸੱਦਾ ਸਿਖੇ
ਮਨ ਰਹੂ ਸ਼ਾਂਤ ਤਨ ਵੀ ਸਮਝੂ ਗੱਲ ਹੈ ਉਹਦੇ ਵੱਲਦੀ
ਜੋ ਪੁੰਨ ਨੇ ਹੁਣ ਤੱਕ ਕੀਤੇ ਲਾਵੋ ਉਹ ਬਚਿਆਂ ਦੇ ਲੇਖੇ
'ਥਿੰਦ'ਵੇਖੀਂ ਕੋਈ ਵੀ ਮੁਸ਼ਕਲ ਆਵੇ ਤਾਂ ਕਿਵੇਂ ਟੱਲਦੀ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ