ਗਜ਼ਲ 81/4
ਹੁਣ ਤਾਂ ਆ ਜਾ ਸਜਨਾ ਫਿਰ ਮੁੜ ਆਈਆਂ ਮਰਗਾਬੀਆਂ
ਮੁੜ ਮੁੜ ਟਿਚਰਾਂ ਕਰਦੀਆਂ ਵਿਹਲੀਆਂ ਬੈਠੀਆਂ ਭਾਬੀਆ
ਆਸਾਂ ਮੈਂ ਲਾਈਆਂ ਦੇਰ ਤੋਂ ਪਰ ਤੁੰ ਵਾਹਦਾ ਨਾ ਪੂਰਾ ਕੀਤ
ਪੱਤਾ ਦਸਦਾ ਨਾ ਕਈ ਵਾਰੀ ਪੁਛਿਆ ਮੇਂ ਜਾ ਕੇ ਹਾਜੀਆਂ
ਕਨਕਾਂ ਪੱਕਣ ਨੂੰ ਆ ਗਈਆਂ ਲੋਕਾਂ ਕਾਫੀ ਲੈਈਆਂ ਮੁਕਾ
ਹੁਣ ਤਾਂ ਜਲਦੀ ਆ ਜਾ ਤਾਂ ਜੋ ਵੇਲੇ ਸਿਰ ਲਈਏ ਵਾਢੀ ਪਾ
ਆਂਡ ਗੂਵਾਂਡ ਦਿਨੇ ਰਾਤੀ ਮੈਨੂੰ ਪੁਛਦੇ ਕਿ ਕਦੋਂ ਵਾਢੀ ਬੈਠਣਾਂ
ਦੱਸ ਕੀ ਜਵਾਬ ਦੇਵਾਂ ਉਹਨਾਂ ਨੂੰ ਤੂੰ ਛੇਤੀ ਸਜਨਾਂ ਬੱਸ ਆ ਜਾ
ਅੱਧੀ ਖਾਕੇ ਹੀ ਗੁਜ਼ਾਰਾ ਕਰ ਲਾਂ ਗੇ ਬੱਸ ਮੇਰੀ ਬੇਨਤੀ ਮਨ ਲੌ
ਮੇਰੀ ਜਾਣ ਵਿਚ ਜਾਣ ਆਏਗੀ ਜੱਦ ਸੰਦੇਸਾ ਲੈ ਜਾਏਗੀ ਹਵਾ
ਪੂਰੱਬ ਲਿਖਿਆ ਅਗੇ ਆਰਿਹਾ ਤਾਹੀਓਂ ਤਾਂ ਮਿੰਤਾਂ ਕਰਦੇ ਪੲੈ ਹਾਂ
ਹੁਣ ਹੱਦ ਹੋ ਗਈ ਉਡੀਕ ਦੀ ਅੱਖੀਆਂ ਥੱਕੀਆਂ ਤੱਕ ਤੱਕ ਰਾਹਿ
ਗਲੀਆਂ ਦੇ ਕੱਖ ਵੀ ਉਡ ਪੁਛਦੇ ਓ ਮੇਰੇ ਸੱਜਨਾਂ ਹੁਣ ਫੇਰਾ ਮਾਰ
"ਥਿੰਦ"ਗਰੀਬ ਦੇ ਦਿਲ ਦੀ ਆਵਾਜ਼ ਪੁਕਾਰਦੀ ਆ ਅੱਲਖ ਜਗਾ
ੲ'
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ