ਮਨ ਵਿਚ ਜੋ ਹੈ ਉਹਨੂੰ ਬਾਹਰ ਕੱਡ ਦਿਓ
ਦੱਬ ਕੇ ਰੱਖਣਾ ਮਨ ਵਿਚ ਐਵੇਂ ਛੱਡ ਦਿਓ
ਖੂਨ ਦਾ ਦਬਾ ਵੱਧੇਗਾ ਫਿਰ ਔਕੜ ਹੋਵੇਗੀ
ਇਸ ਲਈ ਦਬਾ ਉਗਦੇ ਨੂੰ ਜੜੋਂ ਵੱਡ ਦਿਓ
ਚੰਗੀ ਸੰਗੱਤ ਕਰੋਗੇ, ਲੋਕੀ ਕਦਰ ਕਰਨਗੇ
ਮੰਦਾ ਬੋਲੇ ਜੋ ਤਾਂ ਉਸ ਦੋ ਤਿਨ ਜੜ੍ਹ ਦਿਓ
ਅਪਣਾ ਜਾਣ ਜੋ ਤੁਹਾਡੇ ਲਾਗੇ ਹੋ ਬੈਹਦਾ
ਗਲੇ ਮਿਲੇ ਜੋ ਉਹਦਾ ਚਾ ਪੂਰਾ ਕਰ ਦਿਓ
ਮਨ ਸਾਫ ਹੋਵੇ ਤਾਂ ਬੋਲ ਵੀ ਮਿਠੇ ਨਿਕਲਦੇ
ਨਹੀਂ ਤਾਂ ਗੰਦੋ ਬੰਦੇ ਦੇ ਦੰਦ ਜੜੋਂ ਕੱਡ ਦਿਓ
ਅਪਣੇ ਵੱਲੋਂ ਕੋਈ ਮਾੜੀ ਗੱਲ ਨਾ ਨਿਕਲੇ
"ਥਿੰਦ'ਜੋ ਕਹਿਣ ਤੇ ਨਾ ਟੱਲੇ ਤੋੜ ਹੱਡ ਦਿਓ
ਇੰਜ: ਜੋਗਿੰਦਰ ਸਿੰਘ " ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ