ਗਜ਼ਲ 83/4
ਹੌਸਲਾ ਜੋ ਰੱਖਦਾ ਦਿਲੋਂ ਪੱਕਾ ਉਹ ਕਦੀ ਨਹੀਂ ਹਾਰਦਾ
ਚੱਲਦਾ ਜੋ ਪੱਕੀ ਧਾਰਕੇ ਉਹ ਹਮੇਸ਼ਾਂ ਹੀ ਮੱਲਾਂ ਮਾਰਦਾ
ਜੋ ਕੰਡਿਆਂ ਨੁੰ ਲਤਾੜਕੇ ਮੰਜ਼ਲ ਤੇ ਪਹੁੰਚ ਲੱਲਕਾਰਦੇ
ਉਹ ਜਿੰਦਗੀ ਦਾ ਸੱਫਰ ਸੱਬ ਤੋਂ ਅੱਗੇ ਹੋਕੇ ਪਲੇ ਝਾੜਦਾ
ਯਾਰਾਂ ਦਾ ਯਾਰ ਹੋਕੇ ਜਿਹੜਾ ਹਮੇਸ਼ਾ ਆਪਾ ਹੀ ਵਾਰ ਦੇਵੇ
ਬਿਨਾ ਗਰਜ਼ ਤੇ ਲਲ਼ਚ ਅਪਣਾਂ ਬਣਕੇ ਦੂਜੇ ਦਾ ਸਾਰਦਾ
ਜੋ ਰੱਖਦਾ ਯਾਦ ਉਸ ਪ੍ਰਵਰਦਗਾਰ ਨੂੰ ਦਿਲ ਵਿਚ ਬਠਾ
ਊਹ ਛੇਤੀ ਹੀ ਨਦੀ ਤਰਕੇ ਕੰਡਾ ਲੱਭ ਲੈੰਦਾ ਉਸ ਪਾਰਦਾ
ਜੋ ਕਰੋਗੇ ਉਹੋ ਭਰੋਗੇ ਇਹ ਸੁਨਹਿਰੀ ਗੁਰ ਯਾਦ ਰੱਖਨਾਂ
ਲੋਕੀ ਯਾਦ ਕਰਨਗੇ ਸੱਜਨਾਂ ਕਿ ਇਹ ਹੀ ਦਿਲ ਠਾਰਦਾ
ਅਜੇ ਵੀ ਯਾਦ ਆਉਂਦਾ ਏ ਲੰਗ ਗਿਆ ਜਿਹੜਾ ਬੱਚਪਣ
"ਥਿੰਦ"ਨਾਂ ਜਾਣੇ ਕਿਓਂ ਯਾਦ ਆਵੇ ਤਾਂ ਖੁਸ਼ੀਆਂ ਉਭਾਰਦਾ
ਇੰਜ: ਜੋਗਿੰਦਰ ਸਿੰਘ "ਥਿੰਦ "
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ