ਗਜ਼ਲ 84/4
ਤ੍ਰਿਜਨਾਂ ਦੀਆਂ ਕੁੜੀਆਂ ਹੁਣ ਕਦੀ ਰੱਲ ਨਾਂ ਬੈਠਨ ਜ਼ਮਾਨਾਂ ਬਦਲ ਗਿਆ
ਅਕੱਠੀਆਂ ਰੱਲ ਨਾਂ ਝੂਟਣ ਪੀੰਘਾਂ ਉਹ ਬਚਪਣ ਹੀ ਸੁਹਾਣਾਂ ਬਦਲ ਗਿਆ
ਨਾ ਗਿਧੇ ਸਾਵਨ ਦੇ ਠੱਠੇ ਨਾਂ ਨੱਚਨਾਂ ਕੁਦਨਾਂ ਨਾਂ ਸਹੇਲੀਆਂ ਦੇ ਕੱਦੀ ਮੇਲੇ
ਮਿਲਨੋਂ ਤਰਸਨਾਂ ਪੁਰਾਨਿਆਂ ਜੁਟਾਂ,ਸਾਵਨ ਤਾਂ ਹੁਣ ਪੁਰਾਨਾਂ ਬਦਲ ਗਿਆ
ਯਾਦਾਂ ਪੁਰਾਣੀਆਂ ਬੱਸ ਯਾਦਾਂ ਹੀ ਰਹਿ ਗਈਆਂ ਕਈ ਤਾਂ ਭੁਲ ਵੀ ਗਈਆਂ
ਬੱਚਪਣ ਅਜੇ ਕਦੀ ਯਾਦਾਂ ਵਿਚ ਆਉਂਦਾ ਪੜਨਾਂ ਤੇ ਪੜਾਣਾਂ ਬਦਲ ਗਿਆ
ਨਾ ਛੱਪੜ ਰਹੇ ਨਾਂ ਡਾਬਾਂ ਰਹੀਆ ਨਾਂ ਪੁਰਾਨੇ ਟਿਨਡਾਂ ਵਾਲੇ ਦਿਸਦੇ ਨੇ ਖੂਹ
ਨਾ ਸ਼ਾਮੀ ਖੇਡਨ ਮੁੰਡਿਆਂ ਦੀਆਂ ਢਾਂਨਿਆਂ, ਹੁਣ ਤਾਂ ਨਿਸ਼ਾਨਾਂ ਬਦਲ ਗਿਆ
ਅੱਜ ਕੱਲ ਵੇਿਹਲ ਨਾ ਕਿਸੇ ਨੂੰ ਪੜਾਈ ਤੋਂ ਸਭੇ ਰੁਝੇ ਨੇ ਅਪੋ ਅਪਣੀ ਹੀ ਥਾਂ
"ਥਿੰਦ"ਵੇਖ ਕਿਨਾਂ ਪੱਲਟਿਆ ਇਹ ਸਮਾਂ ਹਰ ਇਕ ਦਾ ਖਾਣਾ ਬਦਲ ਗਿਆ
ਇੰਜ: ਜੋਗਿੰਦਰ ਸਿੰਘ "ਥਿੰਦ"
( ਅੰਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ