ਗਜ਼ਲ 85/4
ਆਓ ਲੱਭੀਏ ਕੋਈ ਨਵਾਂ ਆਸਮਾਂ ਜਿਥੇ ਜਾਕੇ ਅਪਣਾਂ ਘਰ ਬਨਾਈਏ
ਅਪਣੇ ਯਾਰ ਦੋਸਤ ਜੋ ਵਿਛੜ ਗੲੈ ਨੇ ਉਹਨਾ ਉਥੇ ਲਿਆ ਵਸਾਈਏ
ਗੁਨਾਂਗਾਰ ਤੇ ਪਾਪੀਆਂ ਨੂੰ ਏਥੇ ਇਸ ਧਰਤੀ ਤੇ ਹੀ ਰਹਿਣ ਦਿਓ ਲੋਕੋੋ
ਚੰਗੇ ਬੰਦਿਆਂ ਦੀ ਮਿਲਕੇ ਚੋਣ ਕਰੀਏ ਤੇ ਉਹਨਾਂ ਨੂੰ ਨਾਲ ਲੈ ਜਾਈਏ
ਨਵੇਂ ਘਰ ਵੱਸਕੇ ਉਹਨੂੰ ਬਹਿਸ਼ਤ ਬਣਾਓਨ ਲਈ ਸਾਰਾ ਜ਼ੋਰ ਲਾਦਿਓ
ਇਹ ਧਰਤੀ ਤਾਂ ਹੋ ਗਈ ਪਲੀਤ ਏਹਨੂੰ ਸਜਨਾ ਅਪਣੇ ਗਲੋਂ ਲਾਹੀੲੈ
ਇਸ ਲਈ ਆਓ ਚਲੀਏ ਇਹਨੂੰ ਛੱਡ,ਤੇ ਮਨ ਮਰਜ਼ੀ ਦੀ ਧਰਤੀ ਲਭੋ
ਹੁਣ ਇਸ ਦਾ ਇਕੋ ਇਲਜ਼ ਹੈ ਛੱਡੋ ਇਹ ਧਰਤੀ ਦੂਜੀ ਥਾਂ ਬਣਾਈਏ
ਜੋ ਕਰਦੇ ਨੇ ਪਸੰਦ ਛੱਡੋ ਊਹਨਾਂ ਨੂੰ, ਮਰਜ਼ੀ ਦੀ ਅਪਣੀ ਧਰਤ ਵਸਾਓ
ਹਿਮਤ ਕਰਕੇ ਉਠੋ ਸੱਭ ਨੂੰ ਇਕਠਿਆਂ ਕਰਕੇ ਨਵੀਂ ਧਰਤੀ ਤੇ ਜਾਈੲੈ
ਰੋੰਦੀ ਦੁਨੀਆਂ ਕੋਈ ਵਾਤ ਨਾ ਪੁਛਦਾ ਇਹਦਾ ਇਕੋ ਇਕ ਇਲਾਜ ਹੈ
"ਥਿੰਦ"ਦੀ ਮਣੋ ਅਤੇ ਲਾਮ ਬੰਦ ਹੋਕੇ ਨਵੀਂ ਧਰਤੀ ਵੱਲ ਉਠ ਧਾਹੀਏ
ਇੰਜ: ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ