'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

06 March 2023

 ਗਜ਼ਲ                                 86/4

ਇਹ ਕੋਈ ਨਹੀ ਜਾਣਦਾ ਕਿ ਅੱਗਲੇ ਪੱਲ ਕੀ ਹੋ ਜਾਣਾ

ਨਾ ਕੋਈ ਆ ਕੇ ਦੱਸਦਾ ਕਿ ਉਹਨੇ ਫਿਰ ਕਦੋਂ ਹੈ ਆਂਣਾ

ਹਰ ਪਾਸੇ ਅੰਧੇਰਾ ਹੀ ਹੈ ਤੇ ਕੋਈ ਨਾ ਜਾਣੇ ਏਹ ਕੀ ਹੈ

ਨਰਕਾਂ ਜਾਂ ਬਹੱਸ਼ਤਾ ,ਚ ਰੱਭ ਨੇ ਜਿਥੇ ਲਜਾਕੇ ਵਸਾਣਾ

ਪਰਮਾਤਮਾ ਦੀ ਮਰਜ਼ੀ ਹੈ ਉਸ ਮਤਾੱਬਕ ਅਸੀਂ ਰਹਣਾਂ

ਜੋ ਹੈ ਧੁਰੋਂ ਲਿਖਿਆ ਸੱਜਨਾਂ ਓਧਾਂ ਹੀ ਆਪਾਂ ਨੇ ਹੈ ਪਾਣਾਂ

ਵੱਕਤ ਬੜਾ ਬੱਲਵਾਣ ਹੈ ਤੇ ਵੱਕਤ ਬੜਾ ਕੁਛ ਕਰ ਜਾਂਦਾ

ਵੱਕਤ ਨਾਲ ਹੀ ਆਓੰਦਾ ਬੰਦਾ ਵੱਕਤ ਨਾਲ ਚਲੇ ਜਾਣਾ

ਨਾਂ ਵੱਸ ਤੇਰੇ ਨਾਹੀ ਵੱਸ ਮੇਰੇ ਏਥੇ ਕਿਸੇ ਦੀ ਪੇਸ਼ ਨਾ ਚੱਲੇ 

ਬੇ ਬੱਸ ਹਰ ਥਾਂ ਬੰਦਾ ਬੱਸ ਪੂਜਾ ਪਾਠ ਨਾਲ ਕੰਮ ਚਲਾਣਾ

ਚੰਗੇ ਕੰਮਾਂ ਦਾ ਹਮੇਸ਼ਾਂ ਬੰਦੇ ਨੂੰ ਸੋਹਿਣਾ ਹੀ ਫੱਲ ਮਿਲਦਾ ਏ

 ,ਥਿੰਦ,ਜੇਕਰ ਤੁਸੀ ਸੱਮਝ ਕੇ ਬੀਜੋ ਤਾਂ ਚੰਗਾ ਮਿਲਦਾ ਖਾਣਾਂ

ਇੰਜ: ਜੋਗਿੰਦਰ ਸਿੰਘ  "ਥਿੰਦ"

( ਅਮ੍ਰਿਤਸਰ  )  

 




No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ