ਗਜ਼ਲ 1/5
ਅੱਜ ਫਿਰ ਉਹਨਾਂ ਨੂੰ ਮੇਰੀ ਯਾਦ ਆਈ ਤਾਂ ਹੋਣੀ
ਮੇਰੀ ਯਾਦ ਅਪਣੇ ਦਿਲ ਵਿਚ ਬਠਾਈ ਤਾਂ ਹੋਣੀ
ਮਿਟਾਣ ਨਾਲ ਨਹੀਂ ਮਿਟਦੀ ਏ ਭੁਖ ਦਰਸ਼ਨਾਂ ਦੀ
ਕਿਸੇ ਨਾਲ ਤੂੰ ਅਪਣੀ ਦੋਸਤੀ ਨਿਭਾਈ ਤਾਂ ਹੋਣੀ
ਚੰਦ ਸਤਾਰੇ ਚਮਕਨ ਤੇ ਕਰਦੇ ਪਏ ਇਸ਼ਾਰੇ ਤੈਨੂੰ
ਧਰਤੀ ਹੋਈ ਪਲੀਤ,ਨੂੰ ਛੱਡੋ, ਮਨ ਆਈ ਤਾਂ ਹੋਣੀ
ਸੁਣਿਆਂ ਚੰਨ ਸਤਾਰਿਆਂ ਤੋਂ ਅੱਗੇ ਸੁੰਦਰ ਧਰਤੀ
ਉੁਹਦੇ ਵਿਚੋਂ ਕੋਈ ਇਕ ਤੇਰੇ ਮਨ ਭ੍ਹਾਈ ਤਾਂ ਹੋਣੀ
ਸਾਰੇ ਚੰਨ ਸਤਾਰੇ ਤੂੰ ਨੇ ਹੁਣ ਤੱਕ ਤਾਂ ਗਾਹਿ ਮਾਰੇ
ਕਿਤੇ ਨਾ ਕਿਤੇ ਸੁੰਦਰ ਥਾਂ ਪਸੰਦ ਆਈ ਤਾਂ ਹੋਣੀ
ਸ਼ਾਇੇਦ ਓਥੇ ਵੱਸ ਕੇ ਤੇਰੇ ਮਨ ਨੂੰ ਸ਼ਾਂਤੀ ਮਿਲੇ
'ਥਿੰਦ'ਕਿਤੇ ਵੱਸਣ ਦੀ ਇਛਾ ਲਿਖਾਈ ਤਾਂ ਹੋਣੀ
ਇੰਜ: ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ