ਗ਼ਜ਼ਲ 2/5
ਜੋ ਬੀਤ ਗਈ ਸੋ ਬੀਤ ਗਈ ਉਸ ਦੀ ਯਾਦ ਸਤਾਏ ਕਿਓਂ
ਚੜੀ ਜਵਾਨੀ ਮੱਸਤਨੀ ਸਜਨਾਂ ਆ ਕੇ ਉਹ ਜਾਏ ਕਿਓਂ
ਚਲੇ ਜਾਂਦੇ ਬਚਪਨ ਜਵਾਨੀ. ਰੱਬਾ ਇਹ ਕੀ ਰੀਤ ਬਨਾਈ
ਬੱਚਪਨ ਜਵਾਨੀ ਲੰਘੇ ਤਾਂ ਫਿਰ ਇਹ ਬੜੇਪਾ ਆਏ ਕਿਓਂ
ਹਰ ਇਕ ਚਾਹੁੰਦਾ ਮੈਨੂੰ ਸਾਰੇ ਅਪਣਾ ਸੱਮਝਨ ਪਿਆਰਾ
ਕੋਈ ਮਿਤਰਾਂ ਨੂੰ ਮਿਲਕੇ ੲੈਵੇਂ ਅਪਣੇ ਮੱਥੇ ਵੱਟ ਪਾਏ ਕਿਓਂ
ਚਿਰਾਂ ਪਛੋਂ ਕੋਈ ਅਪਣਾਂ ਦਰਦ ਤੁਹਾਨੂੰ ਆਕੇ ਹੈ ਦੱਸਦਾ
ਉਹ ਖੁਸ਼ ਹੋਕੇ ਜਾਏ, ਨਾਰਾਸ਼ ਹੋਕੇ ਕਿਸੇ ਵੱਲੋਂ ਜਾਏ ਕਿਓਂ
ਨੇਕੀ ਕਰਕੇ ਭੁਲ ਜਾਣਾ ਅੱਛਾ ਐਵੇਂ ਹੀ ਜਿਤਾਣਾਂ ਨਹੀ
ਅਹਿਸਾਨ ਜੋ ਕੀਤਾ ਹੈ ਉਹਦਾ ਮਨ ਤੇ ਬੋਝ ਹੰਡਾਏ ਕਿਓਂ
ਮਨ ਸਾਫ ਹੋਵੇ ਤਾਂ ਜਿੰਦਗੀ ਦਾ ਸੱਫਰ ਚੰਗਾ ਕੱਟ ਜਾਂਦਾ
"ਥਿੰਦ"ਖੁਸ਼ ਰਹੋ ਆਬਾਦ ਰਹੋ ਖਿੜਿਆ ਮੁਰਝਾਏ ਕਿਓਂ
ਇੰਜ" ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ