'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

25 June 2023

 ਗਜ਼ਲ                                                        9/5

ਬੇਰੀਆਂ ਦੇ ਬੇਰ ਪੱਕ ਗਐ ਪਰ ਸੱਜਨਾਂ ਤੂੰ ਆਇਆ ਨਾਂ

ਭੁਲ ਗਿਆ ਕਿਥੇ ਫੱਸ ਕੇ ਜਿਥੋਂ ਛੁੁਟਕਾਰਾ ਪਾਇਆ ਨਾਂ

ਉਡੀਕ ਦੀਆਂ ਘੜੀਆਂ ਹੁਣ ਤਾਂ ਝੱਲ ਨਾਹੀਂੳਂ ਹੁੰਦੀਆਂ

ਕੀ ੋਹੋਇਆ ਪੱਤਾ ਨਹੀਂ ਲੱਗਦਾ ਤੂੰ ਤਰਸ ਖਾਇਆ ਨਾਂ

ਹੁਣ ਤਾਂ ਬੇਰੀਾਆਂ ਦੇ ਪੇੜ ਵੀ ਉਕੇ ਹੀ ਜੜੋਂ ਨੇ ਸੁਕ ਗਏ

ਇਕ ਵੀ ਬੇਰ ਆ ਕੇ ਭੁਲ ਕੇ ਮੂਂੰਹ ਅਪਣੇ ਲਾਇਆ ਨਾਂ

ਗਲੀਆਂ ਦੇ ਕੱਖ ਵੀ ਆ ਵੇਖ ਤੈਨੂੰ ਪਐ ਨੇ ਉਡੀਕ ਰਹੇ

ਕੀ ਹੋ ਗਿਆ ਮੇਰੀ ਗਲੀ ਭੁਲ ਕੇ ਤੂੰ ਫੇਰਾ ਪਾਇਆ ਨਾ

ਸੱਬਰਾਂ ਦੇ ਘੁਟ ਪੀ ਕੇ ਅਸੀਂ ਗੱਮਾਂ ਵਿਚ ਉਕੇ ਡੂਬੇ ਰਹੇ

ਭੁਲ ਕੇ ਸੀ ਲਾਈਆਂ ਪਰ ਤੂੰ ਉਕਾ ਤੋੜ ਨਿਭਾਇਆ ਨਾਂ 

ਹੁਣ ਤਾਂ ਅੱਗੇ ਤੌਂ ਸੌਂਹ ਰੱਭ ਦੀ ਅਸਾਂ ਦਿਲੋਂ ਖਾ ਲਈ ਏ

"ਥਿੰਦ"ਬੀਤੀ ਤੋਂ ਸਿਖ ਤੂੰ ਬਹੁਤ ਵਾਰ ਧੋਖਾ ਖਾਇਆ ਏ

ਇੰਜ: ਜੋਗਿੰਦਰ ਸਿੰਘ "ਥਿੰਦ"

( ਅੰਮ੍ਰਿਤਸਰ) 

 





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ