'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 June 2023

 ਗਜ਼ਲ                                        10/5

ਉਹ ਵੀ ਇਕ ਜ਼ਮਾਨਾਂ ਸੀ ਜੱਦ ਤੇਰਾ ਆਣਾਂ ਜਾਣਾਂ ਸੀ

ਉਹ ਦਿਨ ਹੁਣ ਹਵਾ ਹੋਏ ਜੱਦ ਹੁੰਦਾ ਮਿਲਕੇ ਖਾਣਾਂ ਸੀ

 ਹੁਣ ਦਿਲ ਅੰਦਰੋਂ ਬਿਲਕੁਲ ਹੀ ਖਾਲੀ ਖਾਲੀ ਲੱਗਦਾ

ਜਿਵੇਂ ਕਿ ਕਈਆਂ ਉਮਰਾਂ ਤੋਂ ਇਹ ਰਿਹਾ ਭੁਖਾ ਭਾਣਾਂ ਸੀ

ਸਿਆਨੇ ਕਹਿੰਦੇ ਨੇ ਸੱਭਰਾਂ ਦਾ ਫੱਲ ਹਮੇਸ਼ਾਂ ਮਿਠਾ ਹੁੰਦਾ

ਹੁਣ ਕਰ ਵੀ ਕੀ ਸੱਕਦੇ ਹਾਂ ਜੋ ਲਿਖਆ ਉਹੀ ਪਾਣਾਂ ਸੀ

ਇਹ ਚੰਗਾ ਹੁੰਦਾ ਜੇ ਅਪਣੇ ਕਰਮ ਆਪ ਹੀ ਸਵਾਰ ਲੈਂਦੇ

ਉਸ ਪਰਭੂ ਦਾ ਲੈਂਦਾ ਆਸਰਾ ਜਿਥੇ ਤੂੰ ਆਖਰ ਜਾਣਾਂ ਸੀ

ਸਿਆਣੇ ਕਹਿੰਦੇ ਇਕ ਘੜੀ ਦੇ ਘੁਸੇ ਸੌ ਕੋਹਾਂ ਤੇ ਜਾ ਪੈਦੇ 

ਸਮਝ ਸੋਚਕੇ ਨਾਤਾ ਪਾਓੰਦੇ ਤਾਂ ਏਦਾਂ ਨਾਂ ਪੱਛਤਾਣਾ ਸੀ

ਅਜੇ ਵੀ ਡੁਲੇ ਚੌਲਾਂ ਦਾ ਕੁਝ ਨਹੀਂ ਵਿਗੜਿਆ ਸਾਂਭ ਲੈ

"ਥਿੰਦ"ਜਿਣਾਂ ਪ੍ਰਭੂ ਦਾ ਆਸਰਾ ਲਿਆ ਚੰਗਾ ਪਾਣਾਂ ਸੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ