ਗਜ਼ਲ 11/5
ਚਿਰਹਾ ਊਸ ਦਾ ਲਾਲ ਵੇਖੋ ਕਰਦਾ ਪਿਆ ਹਲਾਲ
ਉਸ ਤੌਂ ਬੱਚ ਕੇ ਰਹਿਨਾ ਉਸ ਦਾ ਗੁਸਾ ਬੇ-ਮਿਸਾਲ
ਉਹਦਾ ਵਤੀਰਾ ਵੱਖਰਾ ਕਿਸੇ ਦੀ ਪਰਵਾਹ ਕਰੇ ਨਾ
ਧੌਨ ਨੂੰ ਰੱਖੇ ਅੱਕੜਾ ਕੋਈ ਵੀ ਕਰ ਨਾ ਸੱਕੇ ਸਵਾਲ
ਸਾਡੇ ਨਾਲ ਤਾਂ ਉਸ ਦਾ ਅੱਜ ਤੱਕ ਰਿਸ਼ਤਾ ਚੰਗਾ ਏ
ਅੱਗੇ ਵੇਖੋ ਕਿਨੀ ਦੇਰ ਏ ਰਹਿੰਦਾ ਉਹਦਾ ਇਹ ਹਾਲ
ਉੰਝ ਕਹਿੰਦੇ ਕਿ ਉਹ ਸਾਂਝ ਵਾਲੇ ਨਾਲ ਤੋੜ ਨਿਭਾਵੇ
ਜਿਹਿਦੇ ਨਾਲ ਦੋਸਤੀ ਅੰਤ ਤੱਕ ਏ ਨਿਭਾਊੰਦਾ ਨਾਲ
ਦਿਲ ਜੇ ਹੋਵੇ ਸਾਫ ਤਾਂ ਅੱਗੋਂ ਮਿਲਦਾ ਜਰੂਰ ਇੰਸਾਫ
ਸਾਰੇ ਕਰਨ ਪਿਆਰ ਤੇ ਉਹ ਰਹਿੰਦਾ ਏ ਮਾਲੋ ਮਾਲ
ਸੱਚਾ ਰੱਭ ਧਿਆ ਕੇ ਹਰ ਇਕ ਨੂੰ ਦਿਲੋਂ ਕਰੋ ਪਿਆਰ
"ਥਿੰਦ"ਦਿਲ ਏ ਸੱਚਾ ਤਾਂ ਕੋਈ ਵਿਗਾੜ ਨਾ ਸੱਕੇ ਵਾਲ
ਇੰਜ" ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ