ਗਜਲ 12/5
ਮੁਦਤਾਂ ਪਿਛੋਂ ਆਇਆ ਤੂੰ ਪਰ ਦਲੀਜਾਂ ਵਿਚ ਖਲੋ ਤੁਰ ਗਿਆ
ਕਵਾੜ ਵੀ ਰੱਖੇ ਖੁਲੇ ਅਸਾਂ ਤਾਂ ਪਰ ਤੂੰ ਬਾਹਰੋਂ ਹੀ ਮੁੜ ਗਿਆ
ਸਮਝ ਨਾ ਆਵੇ ਕਿ ਊਹਦੇ ਮਨ ਵਿਚ ਕੀ ਖਿਆਲ ਆਇਆ
ਬਿਨਾ ਕੁਝ ਕਹੇ ਸੁਣੇ ਬਗੈਰ ਹੀ ਵਾਂਗ ਬਰਫ ਦੇ ਖੁਰ ਗਿਆ
ਲੋਕੀ ਹੈਰਾਣ ਹੋਕੇ ਪ੍ਰੇਸ਼ਾਣ ਹੋਕੇ ਬਿਟ ਬਿਟ ਤਕਦੇ ਹਸਦੇ ਰਹੇ
ਉਹਨੇ ਪਿਛੇ ਮੁੜਕੇ ਵੀ ਨਾ ਵੇਖਿਆ ਰਿਸ਼ਤਾ ਕਿਵੇ ਜੁੜ ਗਿਆ
ਭੁਲ ਕੇ ਸੀ ਲਾਈਆਂ ਉਹਨੇ ਵੇਖੋ ਕਦੀ ਤੋੜ ਨਾ ਨਿਬਾਈਆਂ
ਬੜੇ ਮਿਠੇ ਬੋਲ ਹੁੰਦੇ ਸੀ ਉਹਦੇ ਪਰ ਹੁਣ ਬਦਲ ਸੁਰ ਗਿਆ
ਅਜੇ ਵੀ ਹੈ ਵੇਲਾ ਸੰਭਲ ਜਾਈਏ ਆਜਾ ਫਿਰ ਹੱਬ ਮਿਲਾਉ
ਮੁੜ ਵੇਲਾ ਇਹ ਹੱਥ ਨਹੀ ਆਊਣਾ ਜਾਣ ਦੇ ਜੋ ਗੁਜਰ ਗਿਆ
ਕਿਸੇ ਸਿਆਣੇ ਦੀ ਸਿਲਾਹ ਲੈ ਕੇ ਤੂਸੀਂ ਅਪਣੇ ਪਲੇ ਬਣ ਲੌ
"ਥਿੰਦ"ਨੇਕੀ ਕਰੋ ਤੇ ਬੱਖਸ਼ੋ ਐਵੇ ਨਾ ਖਾਲੀ ਹੱਬ ਮੁੜ ਗਿਆ
"ਥਿੰਦ" ਜੋਗਿੰਦਰ ਸਿੰਘ
ਅੰਮਿ੍ਤਸਰ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ