ਗਜਲ 29/5
ਮੇਰਾ ਜੀਵਨ ਯਾਦਾਂ ਭਰਿਆ ਯਾਦਾਂ ਆ ਕੇ ਰਾਤ ਜਗਾਵਨ
ਕਦੀ ਤਾਂ ਦਿਲ ਖੁਸ਼ ਹੋ ਜਾਂਦਾ ਕਦੀ ਸੱਭ ਆਸਾਂ ਮੁਰਝਾਵਨ
ਕਈ ਸੁਪਨੇ ਨੇ ਬਹੁਤ ਸੁਹਾਣੇ ਕਈ ਨੇ ਓਦਾਸੀਆਂ ਵਾਲੇ
ਕਈ ਬਚਪਨ ਦੀਆਂ ਖੇਡਾਂ ਵਾਲੇ ਕਈ ਦਿਲ ਨੂੰ ਸਤਾਵਨ
ਸਾਰੇ ਬੇਲੀ ਆਕੇ ਖੇਡਨ ਝੂਠੀ ਮੂਠੀ ਕਰਦੇ ਪੲੈ ਲੜਾਈ
ਇਹ ਵੇਖੋ ਪੁਰਾਨੀਆਂ ਯਾਦਾਂ ਲੜਾਈ ਪਿਛੋਂ ਉਚੀ ਗਾਵਨ
ਲੰਗਿਆ ਬਚਪਣ ਗਈ ਜਵਾਨੀ ਪਿਛਲੀ ਉਮਰ ਆਈ
ਬਚਪਣ ਜਵਾਨੀ ਲੰਗੇ ਤੇ ਲਗੇ ਪਿਛਲੀ ਉਮਰ ਬਤਾਵਨ
ਕਈ ਸੱਜਨ ਤੁਰ ਗੲੈ ਏਥੋਂ ਕਈ ਤੁਰ ਜਾਣ ਨੂੰ ਨੇ ਤਿਆਰ
ਬੱਚਪਣ ਜਵਾਨੀ ਦੇ ਸੁਪਨੇ ਲੈਂਦੇ ਕੀ ਪਤਾ ਕੱਦੋਂ ਤੁਰ ਜਾਵਨ
ਅਪਣੇ ਪ੍ਰੱਭੂ ਨੂੰ ਸੱਦਾ ਯਾਦ ਰੱਖਕੇ ਬਾਕੀ ਜੀਵਨ ਬਤਾ ਦੋ
"ਥਿੰਦ'ੳਹੀ ਤੇਰੀ ਬਾਂਹ ਫੜੇ ਗਾ ਆੳੈੂ ਡੁਬਣ ਤੋਂ ਬਚਾਵਨ
ਇੰਜ: ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ