ਗਜਲ 28/5
ਕਦੀ ਅਪਣੇ ਕਦੀ ਬਿਗਾਨੇ ਸਾਨੂੰ ਯਾਦ ਆਓਦੇ ਨੇ
ਅਪਣੇ ਅਪਣੇ ਹੁੰਦੇ ਹਣ ਤੇ ਬਿਗਾਣੇ ਕੱਦ ਭਾਓਦੇ ਨੇ
ਬਿਗਾਨਿਆਂ ਨੂੰ ਅਪਣਾਂ ਬਣਾਂ ਕੇ ਗੱਲ ਨਾਲ ਲਾਓ
ਜੀਵਣ ਚਿ ਸੁਖ ਮਿਲੇਗਾ ਬਾਂਹ ਫੜ ਪਾਰ ਲਾਓੰਦੇ ਨੇ
ਮੁਦਤਾਂ ਪਿਛੋਂ ਜੱਦ ਸੱਜਨ ਮਿਲਦੇ ਬਾਹਾਂ ਖਿਲਾਰ ਕੇ
ਅਨੋਖਾ ਚਾ ਚਰਦਾ ਜਦ ਓਹ ਗਲਵਕੜੀ ਪਾਓਦੇ ਨੇ
ਸਜਣ ਲਾਮ ਤੇ ਗੲੈ ਕੱਦ ਓਹ ਜਲਦੀ ਮੁੜ ਆਓਦੇ
ਜੱਦ ਮੁੜ ਆਓਦੇ ਨੇ ਆਕੇ ਸੁਤੀ ਕਲਾ ਜਗਾਂਓਦੇ ਨੇ
ਸਾਰੀ ਸਾਰੀ ਰਾਤ ਓਹਦੇ ਵੱਲ ਤੱਕਦੇ ਹੀ ਰਹਿੰਦੇ ਹਾਂ
ਅਗ਼ਲੀ ਪਿਛਲੀ ਕਸਰ ਕੱਡ ਓਹ ਕੋਲ ਬਠਾਓਂਦੇ ਨੇ
ਸ਼ੁਕਰ ਕਰੋ ਉਸ ਪਾਲੰਹਾਰ ਦਾ ਸਜਨ ਮਿਲੇ ਨੇ ਮਸਾਂ
"ਥਿੰਦ' ਜੋ ਨਹੀਂ ਯਾਦ ਕਰਦੇ ਵੇਖੋ ਫਿਰ ਪੱਛਤਾਓਂਦੇ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ