ਗਜਲ 27/5
ਬਦਲ ਜਾਂਦੇ ਨੇ ਮੌਸਮ ਤੇ ਬਦਲ ਜਾਂਦੀਆਂ ਨੇ ਤੱਕਦੀਰਾਂ
ਦੋਸਤ ਬਣ ਜਾਂਦੇ ਦੁਸ਼ਮਨ ਕਪੜੇ ਅੜਣ ਨਾਲ ਕਰੀਰਾਂ
ਓਹ ਵੀ ਇਕ ਜਮਾਨਾਂ ਸੀ ਜਦ ਕਿਕਲੀਆਂ ਪਾਂਓਦੇ ਸੀ
ਮਿਤਰ ਆਓਦੇ ਵਹੀਰਾਂ ਘੱਤ ਤੇ ਇਕਠੇ ਗਾਓਾਂਦੇ ਹੀਰਾਂ
ਖੋਡਦੇ ਖੇਡਦੇ ਵਿਗੜ ਜਾਂਦੇ ਤੇ ਖੌਰੂ ਪਾਓਣ ਹੱਦ ਤੋਂ ਵੱਦ
ਇਹ ਸੱਜਨਾਂ ਦੀ ਹਾਲੱਤ ਏ ਆਓਂਦੇ ਘੱਤ ਘੱਤ ਵਾਹੀਰਾਂ
ਮੇਰੇ ਮਿਤਰ ਬਹੁਤ ਸਿਆਂਨੇ ਬੱਦਨਾਮ ਨਹੀ ਕਰਦੇ ਮੈਨੂੂੂੰ
ਪੂਜਾ ਕਰਦੇ ਮਹਾਂ ਪੁਰਸ਼ਾਂ ਦੀ ਅਤੇ ਰਹਿੰਦੇ ਵਾਂਗ ਫਕੀਰਾਂ
ਮੰਗੀਏ ਖੈਰ ਓਹਨਾਂ ਦੀ ਤੇ ਮਿਲੀਏ ਦੂਰੋਂ ਬਾਹਾਂ ਖਿਲਾਰ
ਕਈ ਵਾਰੀ ਝੱਗੜੇ ਨਿਪਟਾਈ ਦੇ ਜਦੋਂ ਵੰਡਦੇ ਨੇ ਜਾਗੀਰਾਂ
ਮਣਾਂ ਚੋਂ ਖੋਟਾਂ ਕੱਡ ਕੇ ਤੁਸੀਂ ਰੱਲ ਮਿਲ ਕੇ ਜੀਵਨ ਬਤਾਓ
'ਥਿੰਦ'ਫਿਰ ਤੂੰ ਵੇਖਣਾਂ ਲੱਗਣ ਖੁਸ਼ੀਆਂ ਦੀਆਂ ਤਸਵੀਰਾਂ
ਇੰਜ; ਜੋਗਿੰਦਰ ਸਿੰਘ " ਥਿੰਦ"
ਅੰਮ੍ਤ੍ਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ