ਗਜਲ 26/5
ਤੇਰੀ ਗੱਲ ਕਿਸੇ ਨਹੀ ਸੁਣਨੀ ਤੂੰ ਅਪਣਾ ਆਪ ਸੰਭਾਲ
ਗੈਰਾਂ ਨਾਲ ਓਹਦੀ ਦੋਸਤੀ ਮਿਤਰਾਂ ਨੂੰ ਦਸਦੇ ਰਹੋ ਹਾਲ
ਚਾਰ ਚੁਫੇਰੇ ਤੇਰੇ ਦੁਸ਼ਮਨ ਓਹਨਾਂ ਤੋਂ ਸਦਾ ਸੱਭਲ ਕੇ ਰਹੋ
ਹਿਮੱਤ ਕਰਕੇ ਚਲੇ ਭੀ ਗਏ ਤੁਸੀਂ ਹੋ ਨਾਂ ਜਾਣਾਂ ਹਿਲਾਲ
ਦੋਸਤਾਂ ਨਾਲ ਸੱਦਾ ਮਿਤੱਰ ਬਣ ਕੇ ਰਹੋ ਤੇ ਸੱਦਾ ਫੜੋ ਬਾਂਹ
ਮੁਸ਼ਕਲ ਵੇਲੇ ਸਦਾ ਕੱਮ ਆਓ ਤਾਂ ਜੋ ਲੋਕੀਂ ਦੇਣ ਮਿਸਾਲ
ਨੇਕੀ ਕਰੋਗੇ ਤਾਂ ਸੁਖ ਪਾਓਗੇ ਸੱਭ ਇਜਤ ਕਰਨ ਗੇ ਤੇਰੀ
ਜੀਵਨ ਸੌਖਾ ਕੱਟ ਜਾਸੀ ਲੋਕੀ ਕਹਿਣ ਕਰ ਦਿਤਾ ਕਮਾਲ
ਪਾਲਣ ਹਾਰ ਦੇ ਲੇਖੇ ਲਾਦਿਓ ਅਪਣਾਂ ਸਾਰਾ ਹੀ ਜੀਵਨ
ਲੋਕ ਸੇਵਾ ਲਈ ਅਪਾ ਵਾਰੋ ਤਾਂ ਜੋ ਲੋਕੀ ਹੋ ਜਾਣ ਨਿਹਾਲ
ਚਿਰਾਂ ਪਿਛੋਂ ਸੱਜਣ ਮਿਲੇ ਨੇ ਕਰੋ ਸਵਾਗਤ ਬਾਹਾਂ ਖਿਲਾਰ
"ਥਿੰਦ"ਦੋਸਤ ਤੇਰੇ ਨਾਲ ਕੋਈ ਕਹੇ ਕਿਸੇ ਦੀ ਕੀ ਮਜਾਲ
ਜੌਗਿੰਦਰ ਸਿੰਘ "ਥਿੰਦ"
ਅੰਮਤ੍ਰਿਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ